ਦਿੱਲੀ 'ਚ ਮੁੜ ਖੁੱਲ੍ਹ ਸਕਦੇ ਹਨ ਸਕੂਲ, ਵਰਕ ਫਰਾਮ ਹੋਮ ਵੀ ਹੋਵੇਗਾ ਖ਼ਤਮ, ਅੱਜ ਹੋਵੇਗਾ ਐਲਾਨ

24

November

2021

ਨਵੀਂ ਦਿੱਲੀ, : ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀਆਂ ਹਵਾਵਾਂ ਨੇ ਦਿੱਲੀ-ਐਨਸੀਆਰ ਦੇ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਦਿੱਤੀ ਹੈ। ਹਵਾ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋਣ ਕਾਰਨ ਦਿੱਲੀ ਅਤੇ ਨਾਲ ਲੱਗਦੇ ਕੁਝ ਸ਼ਹਿਰਾਂ 'ਚ ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਰਾਜਧਾਨੀ ਦਿੱਲੀ ਅਤੇ ਐਨਸੀਆਰ 'ਚ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਵੀ ਖ਼ਰਾਬ ਸ਼੍ਰੇਣੀ ਵਿਚ ਰਹੀ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਮੁਤਾਬਕ ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 280 ਹੈ, ਜੋ ਕਿ ਸਿਹਤ ਲਈ ਵੀ ਹਾਨੀਕਾਰਕ ਹੈ। ਅਜਿਹੇ 'ਚ ਬੁੱਧਵਾਰ ਨੂੰ ਦਿੱਲੀ 'ਚ ਸਕੂਲ ਖੋਲ੍ਹਣ ਅਤੇ ਵਰਕ ਫਰਾਮ ਹੋਮ ਖ਼ਤਮ ਕਰਨ ਸਮੇਤ ਕਈ ਅਹਿਮ ਮੁੱਦਿਆਂ 'ਤੇ ਅਹਿਮ ਬੈਠਕ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਵਾਤਾਵਰਣ ਮੰਤਰੀ ਗੋਪਾਲ ਰਾਏ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਬੈਠਕ 'ਚ ਘਰ ਤੋਂ ਕੰਮ ਖ਼ਤਮ ਕਰਨ ਅਤੇ ਸਕੂਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਜਾ ਸਕਦਾ ਹੈ। ਡੀਡੀਏ ਨੇ ਸਕੂਲ ਤੋਂ ਇਕ ਏਕੜ ਜ਼ਮੀਨ ਕਰਵਾਈ ਖਾਲੀ ਦੂਜੇ ਪਾਸੇ ਕਰੋਲਬਾਗ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਵਿਸ਼ਾਲ ਰਵੀ ਨੇ ਕਿਹਾ ਕਿ ਡੀਡੀਏ ਨੇ ਪ੍ਰਸਾਦ ਨਗਰ ਸਥਿਤ ਫੇਥ ਅਕੈਡਮੀ ਸਕੂਲ ਨੂੰ ਇਕ ਏਕੜ ਜ਼ਮੀਨ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕਬਜੇ ਦੇ ਮਾਮਲੇ ਵਿੱਚ ਸਕੂਲ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 1990 'ਚ ਤਤਕਾਲੀ ਲੈਫਟੀਨੈਂਟ ਗਵਰਨਰ ਸ. ਜਗਮੋਹਨ ਨੇ ਇਸ ਜ਼ਮੀਨ ਨੂੰ ਖੇਡ ਕੰਪਲੈਕਸ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਉਹ ਇਸ ਕਬਜ਼ੇ ਨੂੰ ਹਟਾਉਣ ਲਈ ਸਥਾਨਕ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਅਧਿਆਪਕਾਂ ਨੂੰ ਕੋਵਿਡ ਡਿਊਟੀ ਤੋਂ ਕੀਤਾ ਜਾਵੇ ਮੁਕਤ ਰਾਜਧਾਨੀ ਦੇ ਸਰਕਾਰੀ ਸਕੂਲਾਂ 'ਚ 9ਵੀਂ ਤੋਂ 12ਵੀਂ ਜਮਾਤ ਤਕ ਦੇ ਜ਼ਿਆਦਾਤਰ ਅਧਿਆਪਕ ਕੋਵਿਡ ਡਿਊਟੀ ਕਰ ਰਹੇ ਹਨ। ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਬੇਨਤੀ ਕੀਤੀ ਅਤੇ ਕਿਹਾ ਕਿ ਟੀਜੀਟੀ ਅਤੇ ਪੀਜੀਟੀ ਅਧਿਆਪਕਾਂ ਨੂੰ ਕਰੋਨਾ ਡਿਊਟੀ ਤੋਂ ਮੁਕਤ ਕੀਤਾ ਜਾਵੇ। ਡਾਇਰੈਕਟੋਰੇਟ ਨੇ ਦੱਸਿਆ ਕਿ 1 ਦਸੰਬਰ ਤੋਂ 9ਵੀਂ ਅਤੇ 11ਵੀਂ ਜਮਾਤ ਦੇ ਮਿਡ ਟਰਮ ਅਤੇ 10ਵੀਂ ਅਤੇ 12ਵੀਂ ਜਮਾਤ ਦੇ ਮੁੱਖ ਵਿਸ਼ਿਆਂ ਦੀਆਂ ਬੋਰਡ ਪ੍ਰੀਖਿਆਵਾਂ ਹੋਣੀਆਂ ਹਨ। ਅਜਿਹੇ 'ਚ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਕੂਲਾਂ ਵਿਚ ਇਨ੍ਹਾਂ ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ। ਇਨ੍ਹਾਂ ਦੇ ਨਾਲ ਹੀ ਆਈਟੀ ਸਹਾਇਕਾਂ ਨੂੰ ਵੀ ਸਕੂਲ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।