ਕੋਵੈਕਸੀਨ 50% ਪ੍ਰਭਾਵਸ਼ਾਲੀ : ਲੈਂਸੇਟ ਅਧਿਐਨ

24

November

2021

ਨਵੀਂ ਦਿੱਲੀ, 24 ਨਵੰਬਰ - ਹਾਲ ਹੀ ਵਿਚ ਦਿ ਲੈਂਸੇਟ ਵਿਚ ਪ੍ਰਕਾਸ਼ਿਤ ਅਧਿਐਨ ਨੇ ਦਿਖਾਇਆ ਹੈ ਕਿ ਕੋਵੈਕਸੀਨ ਦੀਆਂ ਦੋ ਖੁਰਾਕਾਂ ਲੱਛਣਾਂ ਵਾਲੇ ਕੋਵਿਡ-19 ਦੇ ਵਿਰੁਧ 50 ਫੀਸਦੀ ਪ੍ਰਭਾਵੀ ਹਨ ਅਤੇ ਸੁਰੱਖਿਆ ਸੰਬੰਧੀ ਕੋਈ ਗੰਭੀਰ ਚਿੰਤਾਵਾਂ ਵੀ ਨਹੀਂ ਹਨ। ਜ਼ਿਕਰਯੋਗ ਹੀ ਕਿ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿ ਲੈਂਸੇਟ ਇਨਫੈਕਟੀਅਸ ਡਿਜ਼ੀਜ਼ ਜਰਨਲ ਵਿਚ ਪ੍ਰਕਾਸ਼ਿਤ ਭਾਰਤ ਦੇ ਸਵਦੇਸ਼ੀ ਕੋਵਿਡ-19 ਵੈਕਸੀਨ ਦੇ ਪਹਿਲੇ ਅਸਲ-ਵਿਸ਼ਵ ਮੁਲਾਂਕਣ ਦੇ ਅਨੁਸਾਰ, ਲੱਛਣਾਂ ਵਾਲੀ ਬਿਮਾਰੀ ਦੇ ਵਿਰੁੱਧ 50 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ।