ਡਾ. ਦਲਜੀਤ ਸਿੰਘ ਚੀਮਾ ਵਲੋਂ ਪਰਗਟ ਸਿੰਘ ਨੂੰ ਅਪੀਲ

24

November

2021

ਚੰਡੀਗੜ੍ਹ, 24 ਨਵੰਬਰ - ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬਠਿੰਡਾ ਦਾ ਇਕ ਵਿਦਿਆਰਥੀ ਗੁਰਪ੍ਰੀਤ ਉਨ੍ਹਾਂ ਨੂੰ ਵਾਰ-ਵਾਰ ਮੈਸੇਜ ਭੇਜ ਰਿਹਾ ਹੈ। ਜਿਸ ਵਿਚ ਉਸ ਵਲੋਂ ਦੱਸਿਆ ਗਿਆ ਹੈ ਕਿ ਉਸ ਨੇ 3 ਅਕਤੂਬਰ ਨੂੰ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ ਪ੍ਰੀਖਿਆ ਦਿੱਤੀ ਸੀ ਪਰ ਪ੍ਰਬੰਧਕੀ ਕਾਰਨਾਂ ਕਰ ਕੇ ਦਾਖ਼ਲਾ ਪ੍ਰਕਿਰਿਆ ਅਜੇ ਵੀ ਲੰਬਿਤ ਹੈ | ਉਨ੍ਹਾਂ ਨੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਲਈ ਪਰਗਟ ਸਿੰਘ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ |