ਅਜੈ ਮਿਸ਼ਰਾ ਟੋਨੀ ਨੂੰ ਬਰਖ਼ਾਸਤ ਕੀਤਾ ਜਾਵੇ-ਰਾਕੇਸ਼ ਟਿਕੈਤ

22

November

2021

ਲਖਨਊ, 22 ਨਵੰਬਰ- ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਐੱਮ.ਐੱਸ.ਪੀ. 'ਤੇ ਕਾਨੂੰਨ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ 750 ਕਿਸਾਨਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇ। ਦੁੱਧ ਦੇ ਲਈ ਇਕ ਨੀਤੀ ਆ ਰਹੀ ਹੈ। ਉਸ ਦੇ ਵੀ ਅਸੀਂ ਖ਼ਿਲਾਫ਼ ਹਾਂ, ਬੀਜ ਕਾਨੂੰਨ ਵੀ ਹੈ ਇਨ੍ਹਾਂ ਸਾਰਿਆਂ 'ਤੇ ਅਸੀਂ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ।