ਭਾਰਤ-ਪਾਕਿ ਮੈਚ: ਸੰਗਰੂਰ ਦੇ ਇੰਜਨੀਅਰਿੰਗ ਇੰਸਟੀਚਿਊਟ ’ਚ ਭਿੜੇ ਕਸ਼ਮੀਰੀ ਤੇ ਯੂਪੀ-ਬਿਹਾਰ ਦੇ ਵਿਦਿਆਰਥੀ

25

October

2021

ਚੰਡੀਗੜ੍ਹ, 25 ਅਕਤੂਬਰ- ਲੰਘੀ ਰਾਤ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ਨੂੰ ਲੈ ਕੇ ਸੰਗਰੂਰ ਦੇ ਇਕ ਇੰਜਨੀਅਰਿੰਗ ਇੰਸਟੀਚਿਊਟ ਵਿੱਚ ਕਸ਼ਮੀਰ ਅਤੇ ਯੂਪੀ-ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਤਕਰਾਰ ਹੋ ਗਈ। ਪੁਲੀਸ ਮੁਤਾਬਕ ਐਤਵਾਰ ਰਾਤ ਨੂੰ ਮੈਚ ਉਪਰੰਤ ਕਥਿਤ ਨਾਅਰੇ ਲਾੲੇ ਗਏ, ਜਿਸ ਕਰਕੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਦਰਮਿਆਨ ਝੜੱਪ ਹੋ ਗਈ। ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੇ ਟੈਕਨਾਲੋਜੀ ਵਿੱਚ ਕਸ਼ਮੀਰ ਤੇ ਯੂਪੀ ਬਿਹਾਰ ਨਾਲ ਸਬੰਧਤ ਵਿਦਿਆਰਥੀ ਆਪੋ ਆਪਣੇ ਕਮਰਿਆਂ ਵਿੱਚ ਮੈਚ ਵੇਖ ਰਹੇ ਸਨ। ਪਾਕਿਸਤਾਨ ਦੇ ਮੈਚ ਜਿੱਤਣ ਮਗਰੋਂ ਵਿਦਿਆਰਥੀਆਂ ਵਿੱਚ ਕਿਸੇ ਗੱਲੋਂ ਤਲਖ਼ ਕਲਾਮੀ ਹੋ ਗਈ। ਇਸ ਦੌਰਾਨ ਸੋੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਕੁਝ ਕਸ਼ਮੀਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂਪੀ ਨਾਲ ਸਬੰਧਤ ਕੁਝ ਵਿਦਿਆਰਥੀ ਜਬਰੀ ਉਨ੍ਹਾਂ ਦੇ ਕਮਰਿਆਂ ਵਿੱਚ ਵੜ ਆਏ ਤੇ ਉਥੇ ਪਈਆਂ ਚੀਜ਼ਾਂ ਦੀ ਭੰਨ ਤੋੜ ਕੀਤੀ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।