ਪੁਣਛ ਤੇ ਰਾਜੌਰੀ ਦੇ ਜੰਗਲਾਂ ਵਿੱਚ ਫਾਇਰਿੰਗ ਜਾਰੀ

25

October

2021

ਜੰਮੂ, 25 ਅਕਤੂਬਰ- ਜੰਮੂ ਤੇ ਕਸ਼ਮੀਰ ਵਿੱਚ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਨਾਲ ਲਗਦੇ ਜੰਗਲਾਂ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਲਈ ਵੱਡੇ ਪੱਧਰ ’ਤੇ ਵਿੱਢੀ ਤਲਾਸ਼ੀ ਮੁਹਿੰਮ 15ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਜੰਗਲੀ ਖੇਤਰ ਵਿੱਚ ਭਾਰੀ ਫਾਇਰਿੰਗ ਹੋਣ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਫਾਇਰਿੰਗ ਭੱਟੀ ਦੂਰੀਆਂ ਜੰਗਲ ਵਿੱਚ ਸੁਰੰਗਾਂ ਵਿੱਚ ਲੁਕੇ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦੇ ਸੱਜਰੇ ਟਕਰਾਅ ਦਾ ਨਤੀਜਾ ਹੈ। 11 ਅਕਤੂਬਰ ਤੋਂ ਸ਼ੁਰੂ ਹੋਏ ਇਸ ਆਪਰੇਸ਼ਨ ਦੌਰਾਨ ਹੁਣ ਤੱਕ ਦੋ ਜੇਸੀਓ’ਜ਼ ਸਮੇਤ ਸਲਾਮਤੀ ਦਸਤਿਆਂ ਦੇ ਨੌਂ ਜਵਾਨ ਸ਼ਹੀਦੀਆਂ ਪਾ ਚੁੱਕੇ ਹਨ ਜਦੋਂਕਿ ਲਸ਼ਕਰ ਦਾ ਗ੍ਰਿਫ਼ਤਾਰ ਕੀਤਾ ਇਕ ਦਹਿਸ਼ਤਗਰਦ ਵੀ ਮਾਰਿਆ ਗਿਆ ਹੈ ਤੇ ਤਿੰਨ ਸੁਰੱਖਿਆ ਜਵਾਨ ਜ਼ਖਮੀ ਹੋਏ ਹਨ।