Arash Info Corporation

ਨਵੀਂ ਸਰਕਾਰ ਵਿਚ ਵਿਭਾਗਾਂ ਦੀ ਹੋਈ ਵੰਡ

28

September

2021

ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚੰਨੀ ਸੰਭਾਂਲਣਗੇ ਵਿਜੀਲੈਂਸ ਮਹਿਕਮਾ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ ਗ੍ਰਹਿ ਮੰਤਰਾਲਾ | ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਅਤੇ ਅਨੁਸੂਚਿਤ ਮਹਿਕਮਾ, ਇਸਦੇ ਨਾਲ ਹੀ ਓ. ਪੀ. ਸੋਨੀ ਨੁੰ ਸਿਹਤ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੁੰ ਟਰਾਂਸਪੋਰਟ ਵਿਭਾਗ ਮਿਲਿਆ ਹੈ | ਆਈ. ਟੀ. ਕਾਮਰਸ ਤੇ ਇੰਡਸਟਰੀ ਵਿਭਾਗ ਗੁਰਕੀਰਤ ਕੋਟਲੀ ਨੂੰ ਦਿੱਤਾ ਗਿਆ ਹੈ, ਪਰਗਟ ਸਿੰਘ ਨੂੰ ਉਚੇਰੀ ਸਿੱਖਿਆ ਅਤੇ ਖੇਡਾਂ, ਰਾਣਾ ਗੁਰਜੀਤ ਸਿੰਘ ਨੁੰ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ |

E-Paper

Calendar

Videos