Arash Info Corporation

ਪਟਨਾ ਸਾਹਿਬ ਤੋਂ ਵਾਪਸ ਆਉਂਦੇ ਸਿੱਖ ਸ਼ਰਧਾਲੂਆਂ ਦੀ ਬੱਸ ਟਰੱਕ 'ਚ ਵੱਜੀ, 22 ਵਿਅਕਤੀ ਜ਼ਖ਼ਮੀ

24

September

2021

ਗੋਪਾਲਗੰਜ: ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਟੂਰਿਸਟ ਬੱਸ ਟ੍ਰੱਕ ਨਾਲ ਟਕਰਾ ਕੇ ਗੋਪਾਲਗੰਜ 'ਚ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 22 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਸਵੇਰ ਗੋਪਾਲਗੰਜ ਜ਼ਿਲ੍ਹੇ ਦੇ ਬਰੌਲੀ ਥਾਣੇ ਦੇ ਸੋਨਬਰਸਾਕੋਲ ਐੱਨਐੱਚ-27 ਤੇ ਵਾਪਰਿਆ। ਟੂਰਿਸਟ ਬੱਸ 'ਚ ਕਰੀਬ 40 ਸ਼ਰਧਾਲੂ ਸਵਾਰ ਸਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਟਿਕੋਨਿਆ ਪਿੰਡ ਦੇ ਰਹਿਣ ਵਾਲੇ ਸਾਰੇ ਸ਼ਰਧਾਲੂ ਪਟਨਾ ਸਾਹਿਬ ਗੁਰਦੁਆਰੇ ਗਏ ਸਨ। ਵਾਪਸੀ ਤੇ ਹਾਈਵੇਅ 'ਤੇ ਟਰੱਕ ਤੋਂ ਸਾਈਡ ਲੈਣ ਦੌਰਾਨ ਦੂਜੇ ਟਰੱਕ 'ਚ ਟੱਕਰ ਹੋ ਗਈ। ਬੱਸ ਸਵਾਰਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਹਸਪਤਾਲ ਰੈਫਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਹਾਦਸੇ ਤੋਂ ਬਾਅਦ ਬਰੌਲੀ ਦੇ ਥਾਣੇਦਾਰ ਅਮਰੇਂਦਰ ਸਾਹ ਨੇ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਜ਼ਬਤ ਕਰ ਲਏ ਹਨ।

E-Paper

Calendar

Videos