Arash Info Corporation

ਪੈਗਾਸਸ ਜਾਸੂਸੀ ਕਾਂਡ: ਜਾਂਚ ਲਈ ਮਹਿਰਾਂ ਦੀ ਕਮੇਟੀ ਕਾਇਮ ਕਰੇਗੀ ਸੁਪਰੀਮ ਕੋਰਟ

23

September

2021

ਨਵੀਂ ਦਿੱਲੀ, 23 ਸਤੰਬਰ- ਸੁਪਰੀਮ ਕੋਰਟ ਕਥਿਤ ਪੈਗਾਸਸ ਜਾਸੂਸੀ ਵਿਵਾਦ ਦੀ ਜਾਂਚ ਲਈ ਤਕਨੀਕੀ ਮਾਹਰ ਕਮੇਟੀ ਕਾਇਮ ਕਰੇਗੀ। ਇਸ ਦੇ ਨਾਲ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਅੰਤ੍ਰਿਮ ਆਦੇਸ਼ ਦੇਵੇਗੀ। ਚੀਫ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਮੇਟੀ ਬਾਰੇ ਹੁਕਮ ਅਗਲੇ ਹਫਤੇ ਪਾਸ ਕਰ ਦਿੱਤਾ ਜਾਵੇਗਾ। ਚੀਫ ਜਸਟਿਸ ਨੇ ਕਿਹਾ ਕਿ ਉਹ ਕਮੇਟੀ ਇਸੇ ਹਫ਼ਤੇ ਕਾਇਮ ਕਰਨਾ ਚਾਹੁੰਦੇ ਸਨ ਪਰ ਕੁੱਝ ਮਾਹਿਰਾਂ ਨੇ ਨਿੱਜੀ ਕਾਰਨਾਂ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਅਸਮਰਥਤਾ ਪ੍ਰਗਟਾਈ ਹੈ।

E-Paper

Calendar

Videos