ਦਿੱਲੀ ਲਈ ਰਵਾਨਾ ਹੋਏ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ

21

September

2021

ਚੰਡੀਗੜ੍ਹ, 21 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉਪ ਮੁੱਖ ਮੰਤਰੀ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਏ ਹਨ | ਹਾਈ ਕਮਾਨ ਨਾਲ ਮੁਲਾਕਾਤ ਕਰ ਕੇ ਮੰਤਰੀ ਮੰਡਲ 'ਚ ਵਿਸਥਾਰ ਸਮੇਤ ਹੋਰ ਮਾਮਲਿਆਂ 'ਤੇ ਚਰਚਾ ਹੋਵੇਗੀ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਨਾਲ ਦਿੱਲੀ ਲਈ ਰਵਾਨਾ ਹੋਏ ਹਨ | ਉਡਾਣ ਭਰਨ ਤੋਂ ਪਹਿਲਾਂ ਸਿੱਧੂ ਵਲੋਂ ਇਕ ਫ਼ੋਟੋ ਵੀ ਟਵੀਟ ਕੀਤੀ ਗਈ |