ਪੰਜਾਬ ’ਚ ਨਵੇਂ ਡੀਜੀਪੀ ਦੀ ਨਿਯੁਕਤੀ ਦਾ ਪੇਚ ਫਸਿਆ, ਰਾਹੁਲ ਗਾਂਧੀ ਕਰਨਗੇ ਫ਼ੈਸਲਾ

21

September

2021

ਚੰਡੀਗੜ੍ਹ, 21 ਸਤੰਬਰ ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਹਾਲੇ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਇਸ ਬਾਰੇ ਫ਼ੈਸਲਾ ਹਾਈ ਕਮਾਨ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਨਵੇਂ ਡੀਜੀਪੀ ਦੀ ਚੋਣ ਅਤੇ ਪੁਲੀਸ ਅਤੇ ਪ੍ਰਸ਼ਾਸਨ ਵਿੱਚ ਬਦਲਾਅ ਬਾਰੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਹੋਰ ਸੀਨੀਅਰ ਕਾਂਗਰਸੀ ਨੇਤਾਵਾਂ ਵਿਚਾਲ ਸੋਮਵਾਰ ਰਾਤ ਲੰਮੀ ਮੀਟਿੰਗ ਹੋਈ। ਉਨ੍ਹਾਂ ਨੇ ਕਈ ਅਧਿਕਾਰੀਆਂ ਨੂੰ ਸ਼ਾਰਟ ਲਿਸਟ ਕੀਤਾ ਪਰ ਅੰਤਿਮ ਪ੍ਰਵਾਨਗੀ ਰਾਹੁਲ ਗਾਂਧੀ ਤੋਂ ਲਈ ਜਾਵੇਗੀ। ਹਾਲਾਂਕਿ ਨਵੇਂ ਮੁੱਖ ਮੰਤਰੀ ਪੁਲੀਸ ਅਧਿਕਾਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਹੱਕ ਵਿੱਚ ਹਨ। ਸ੍ਰੀ ਸਹੋਤਾ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਪਹਿਲਾਂ ਹੀ ਦਲਿਤ ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀ ਦੇ ਆਈਏਐੱਸ ਅਧਿਕਾਰੀ ਹੁਸਨ ਲਾਲ ਨੂੰ ਆਪਣਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਜਾਤੀ ਸਮੀਕਰਨ ਵਿੱਚ ਸੰਤੁਲਨ ਚਾਹੁੰਦੀ ਹੈ।