ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਮੀਟ ਦਾ ਸੋਲ ਐਂਡ ਅਟੇਨ ਹੈਪੀਨੈੱਸ ਵਿਸ਼ੇ ਸੰਬੰਧੀ ਲੈਕਚਰ ਦਾ ਆਯੋਜਨ

15

September

2021

ਲੁਧਿਆਣਾ, 15 ਸਤੰਬਰ (ਇੰਦਰਜੀਤ ਸਿੰਘ) - ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਮੋਟੀਵੇਸ਼ਨਲ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੁਪਰੀਮ ਕੋਰਟ ਦੇ ਮੰਨੇ ਪ੍ਰਮੰਨੇ ਵਕੀਲ ਤੇ ਉੱਘੇ ਸਮਾਜ ਸੇਵੀ ਸ਼੍ਰੀ ਅਸ਼ੋਕ ਅਰੋੜਾ ਨੇ ਮੁਖ ਵਕਤਾ ਵਜੋਂ " ਮੀਟ ਦਾ ਸੋਲ ਐਂਡ ਅਟੇਨ ਹੈਪੀਨੈੱਸ " ਵਿਸ਼ੇ ਸੰਬੰਧੀ ਅਪਣੇ ਵਿਚਾਰ ਸਾਂਝੇ ਕੀਤੇ। ਅੱਜ ਦੇ ਇਸ ਸਮਾਗਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਥੰਮ ਉੱਘੇ ਪੰਜਾਬੀ ਕਲਾਕਾਰ ਯੋਗਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਮੈਬਰਜ਼ ਅਤੇ ਡਾ.ਸ਼ਾਹ ਵੀ ਕਾਲਜ ਪਹੁੰਚੇ ਇਹਨਾਂ ਸਾਰੇ ਮਹਿਮਾਨਾਂ ਦਾ ਕਾਲਜ ਪਹੁੰਚਣ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸਪਲ ਡਾ. ਰਾਜੇਸ਼ਵਰ ਪਾਲ ਕੌਰ ਜੀ ਉਹਨਾਂ ਦੇ ਨਾਲ ਕਾਲਜ ਦੇ ਐਨ. ਐੱਸ.ਐੱਸ ਯੂਨਿਟ ਦੇ ਮੁਖੀ ਪ੍ਰੋ. ਆਰਤੀ ਕਪੂਰ, ਪ੍ਰੋ. ਨੀਰੂ ਖੁਰਾਨਾ,ਪ੍ਰੋ. ਰਾਧਿਕਾ ਸ਼ਰਮਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਅਸ਼ੋਕ ਅਰੋੜਾ ਜੀ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਮਨ ਤਣਾਓ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਖ਼ੁਸ਼ੀਆਂ ਨਾਲ਼ ਭਰ ਸਕਦੇ ਹਾਂ, ਉਹਨਾਂ ਨੇ ਵਿਦਿਆਰਥਣਾਂ ਨੂੰ ਇੱਕ ਦੂਜੇ ਨਾਲ ਵਧੀਆਂ ਤੇ ਸਹੀ ਤਰੀਕੇ ਨਾਲ ਗੱਲਬਾਤ ਕਰਨ ਦਾ ਢੰਗ ਵੀ ਦੱਸਿਆ, ਵਿਦਿਆਰਥਣਾਂ ਨੇ ਉਹਨਾਂ ਨਾਲ ਸਵਾਲ ਜਵਾਬ ਵੀ ਕੀਤੇ। ਯੋਗਰਾਜ ਸਿੰਘ ਨੇ ਵਿਦਿਆਰਥਣਾਂ ਨਾਲ ਅਪਣੇ ਜੀਵਨ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਦਾ ਮਾਰਗ ਹੀ ਕੰਮ ਆਉਂਦਾ ਹੈ, ਸਾਨੂੰ ਹਮੇਸ਼ਾ ਨੇਕ ਤੇ ਸੱਚ ਦੇ ਰਾਹ ਤੇ ਹੀ ਤੁਰਨਾ ਚਾਹੀਦਾ ਹੈ,ਹੱਕ ਤੇ ਸੱਚ ਦੀ ਗੱਲ ਕਰਦਿਆਂ ਉਹਨਾਂ ਨੇ ਕਿਸਾਨ ਧਰਨਿਆਂ ਦੀ ਗੱਲ ਵੀ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਨੇ ਕਿਹਾ ਕਿ "ਜਦੋਂ ਹੁਣ ਕਾਲਜ ਖੋਲ੍ਹਣ ਦਾ ਸਮਾਂ ਆ ਗਿਆ ਹੈ ਤਾਂ ਕਾਲਜ ਵਿੱਚ ਅਜਿਹੇ ਲੈਕਚਰ ਕਰਵਾਉਣੇ ਬਹੁਤ ਜ਼ਰੂਰੀ ਹਨ, ਵਿਦਿਆਰਥੀ ਇਹਨਾਂ ਤੋਂ ਬਹੁਤ ਕੁੱਝ ਵਧੀਆ ਸਿੱਖਦੇ ਹਨ।" ਪ੍ਰਿੰਸੀਪਲ ਡਾ: ਰਾਜੇਸ਼ਵਰਪਾਲ ਕੌਰ ਜੀ ਨੇ ਕਿਹਾ ਕਿ "ਸਾਡੀਆਂ ਵਿਦਿਆਰਥਣਾਂ ਦੀ ਬਹੁਤ ਖ਼ੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਮਹਾਨ ਸਖ਼ਸ਼ੀਅਤ ਦੇ ਵਿਚਾਰ ਸੁਣਨ ਨੂੰ ਮਿਲੇ ਹਨ।" ਰਾਮਗੜ੍ਹੀਆ ਕਾਲਜ ਪਰਿਵਾਰ ਵੱਲੋਂ ਇਹਨਾਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਵੱਖ ਵੱਖ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਅੰਤ ਵਿੱਚ ਰਾਮਗੜ੍ਹੀਆ ਅਜੂਕੇਸ਼ਨਲ ਕੌਂਸਲ ਦੇ ਸਕੱਤਰ ਸ. ਗੁਰਚਰਨ ਸਿੰਘ ਲੋਟੇ ਜੀ ਨੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ