Arash Info Corporation

ਬੱਚੀਵਿੰਡ ਨੇੜਲੇ ਸਰਹੱਦੀ ਖੇਤਰ ਵਿਖੇ ਡਰੋਨ ਦੀ ਆਹਟ

14

September

2021

ਬੱਚੀਵਿੰਡ, 14 ਸਤੰਬਰ - ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਬੱਚੀਵਿੰਡ ਦੇ ਸਰਹੱਦੀ ਖੇਤਰ ਵਿਖੇ ਬੀਤੀ ਰਾਤ ਡਰੋਨ ਵਰਗੀ ਆਵਾਜ਼ ਸੁਣਾਈ ਦਿੱਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸੀਮਾ ਵਰਤੀ ਚੌਂਕੀ ਧਾਰੀਵਾਲ ਉਧਰ ਵਿਖੇ 11 ਤੋਂ 12 ਵਜੇ ਦੇ ਦਰਮਿਆਨ ਡਰੋਨ ਵਰਗੀ ਆਵਾਜ਼ ਸੁਣ ਕੇ ਸੀਮਾ ਸੁਰੱਖਿਆ ਬਲ ਦੇ ਜਵਾਨ ਸਾਵਧਾਨ ਹੋ ਗਏ। ਖ਼ਬਰ ਲਿਖੇ ਜਾਣ ਤੱਕ ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨਾਂ ਵਲੋਂ ਸਾਂਝੇ ਤੌਰ 'ਤੇ ਇਲਾਕੇ ਦਾ ਤਲਾਸ਼ੀ ਅਭਿਆਨ ਚਲ ਰਿਹਾ ਹੈ।