Arash Info Corporation

ਤਾਲਿਬਾਨ ਨੂੰ ਪਨਾਹ ਦਿੰਦਾ ਰਿਹਾ ਹੈ ਪਾਕਿਸਤਾਨ - ਅਮਰੀਕਾ ਨੇ ਅਪਣਾਇਆ ਸਖ਼ਤ ਰੁਖ

14

September

2021

ਅਮਰੀਕਾ ਪਾਕਿਸਤਾਨ ਦੇ ਪਿਛਲੇ 20 ਸਾਲਾਂ ਕਿਰਦਾਰ ਦੀ ਕਰ ਰਿਹੈ ਸਮੀਖਿਆ ਵਾਸ਼ਿੰਗਟਨ, 14 ਸਤੰਬਰ - ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਆਪਣਾ ਕੀ ਕਿਰਦਾਰ ਨਿਭਾਏਗਾ, ਇਸ ਨੂੰ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਅਮਰੀਕੀ ਫ਼ੌਜੀਆਂ ਦੇ ਨਿਕਲਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਲੰਬੇ ਵਕਤ ਤੱਕ ਰਹਿਣ ਨਾਲ ਕੁਝ ਨਹੀਂ ਬਦਲਣਾ ਸੀ। ਇਸ ਦੇ ਨਾਲ ਹੀ ਬਲਿੰਕਨ ਨੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਅੱਗੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੇਖਿਆ ਜਾਵੇਗਾ ਕਿ 20 ਸਾਲਾਂ ਵਿਚ ਪਾਕਿਸਤਾਨ ਨੇ ਕੀ ਭੂਮਿਕਾ ਨਿਭਾਈ ਤੇ ਆਉਣ ਵਾਲੇ ਸਮੇਂ ਵਿਚ ਅਮਰੀਕਾ ਕੀ ਕਰੇਗਾ, ਇਹ ਵੇਖਿਆ ਜਾਵੇਗਾ। ਬਲਿੰਕਨ ਨੇ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਇਕ ਘੇਰਾਬੰਦੀ ਕਰਨ ਵਿਚ ਲੱਗਾ ਰਿਹਾ ਹੈ, ਇਹ ਉਹੀ ਹੈ ਜੋ ਤਾਲਿਬਾਨ ਦੇ ਮੈਂਬਰਾਂ ਨੂੰ ਪਨਾਹ ਦੇਣ ਵਿਚ ਸ਼ਾਮਲ ਰਿਹਾ ਹੈ ਅਤੇ ਇਹ ਉਹੀ ਹੈ ਜੋ ਅੱਤਵਾਦ ਖ਼ਿਲਾਫ਼ ਮੁਹਿੰਮਾਂ ਵਿਚ ਅਮਰੀਕਾ ਨਾਲ ਕਈ ਮੌਕਿਆਂ 'ਤੇ ਸਹਿਯੋਗ 'ਚ ਸ਼ਾਮਲ ਰਿਹਾ ਹੈ।