14
September
2021

ਨਵੀਂ ਦਿੱਲੀ, 14 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਦਿੱਲੀ ਸੱਦਿਆ ਗਿਆ ਹੈ। ਦੋ ਦਿਨ ਪਹਿਲਾ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਦਿੱਲੀ ਤੋਂ ਸ਼ਿਮਲਾ ਵਾਪਸ ਪਰਤੇ ਸਨ ਪ੍ਰੰਤੂ ਇਕ ਵਾਰ ਫਿਰ ਦਿੱਲੀ ਬੁਲਾਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸਿਆਸੀ ਗਲਿਆਰਿਆਂ ਵਿਚ ਚਰਚਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸੂਬਾ ਕਾਂਗਰਸ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਜੈਰਾਮ ਠਾਕੁਰ ਆਪਣੀ ਕੁਰਸੀ ਬਚਾ ਲੈਣ।