Arash Info Corporation

ਹਰਮੋਹਨ ਸਿੰਘ ਸੰਧੂ ਵੱਲੋਂ ਅਕਾਲੀ ਦਲ ਤੋਂ ਅਸਤੀਫਾ

13

September

2021

ਚਮਕੌਰ ਸਾਹਿਬ, 13 ਸਤੰਬਰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰੀ ਵਿਧਾਇਕਾ ਰਹੀ ਤੇ ਸਵਰਗੀ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਦੇ ਪਿਤਾ ਸਵਰਗੀ ਅਜਾਇਬ ਸਿੰਘ ਸੰਧੂ ਟਕਸਾਲੀ ਅਕਾਲੀ ਸਨ। ਫੇਸ਼ਬੁੱਕ ਰਾਹੀਂ ਦਿੱਤੇ ਅਸਤੀਫੇ ਵਿੱਚ ਸੰਧੂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ 20 ਫਰਵਰੀ 2019 ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ ਸਤਿਕਾਰਯੋਗ ਮਾਤਾ ਸਵਰਗੀ ਬੀਬੀ ਸਤਵੰਤ ਕੌਰ ਸੰਧੂ, ਵੱਡੇ ਭਰਾ ਤੇ ਭਰਜਾਈ ਨੇ ਵੀ ਹਲਕਾ ਚਮਕੌਰ ਸਾਹਿਬ ਦੀ ਅਣਥੱਕ ਸੇਵਾ ਕੀਤੀ । ਸੰਨ 1962 ਤੋਂ ਸਾਡਾ ਪਰਿਵਾਰ ਅਕਾਲੀ ਦਲ ਤੇ ਹਲਕੇ ਦੀ ਸੇਵਾ ਕਰ ਰਿਹਾ ਹੈ , ਪਰ ਜ਼ਿਲ੍ਹੇ ਵਿੱਚ ਬਾਹਰੋਂ ਆ ਕੇ ਬਣੇ ਵਿਧਾਇਕ ਤੇ ਕੁੱਝ ਐਸਜੀਪੀਸੀ ਮੈਂਬਰਾਂ ਨੇ ਪੰਥ ਦੇ ਉਲਟ ਵਿਰੋਧੀਆਂ ਨਾਲ ਮਿਲ ਕੇ ਸ਼ੂਗਰ ਮਿੱਲ, ਮਿਲਕਫੈੱਡ ਸੁਸਾਇਟੀ ਚੋਣਾਂ ਦੌਰਾਨ ਕਿਸਾਨ ਭਰਾਵਾਂ ਦੇ ਕਾਗਜ਼ ਰੱਦ ਕਰਵਾਏ ਅਤੇ ਕੇਸ ਦਰਜ ਕਰਵਾਏ ਹਨ। ਜੋ ਠੀਕ ਨਹੀਂ ਹੈ। ਉਨ੍ਹਾਂ ਲਿਖਿਆ ਕਿ ਉਹ ਇਸ ਦੇ ਹੱਕ ਵਿੱਚ ਨਹੀਂ। ਉਨ੍ਹਾਂ ਅੱਗੇ ਲਿਖਿਆ ਹੈ ਕਿ 12 ਜੂਨ ਦੇ ਸਮਝੌਤੇ ਤੋਂ ਬਾਅਦ ਹਲਕੇ ਦੀ ਸੰਗਤ ਦੀ ਅਪੀਲ ਦੇ ਬਾਵਜੂਦ ਉਸ ਨੂੰ ਚੋਣ ਨਿਸ਼ਾਨ ਤਕੱੜੀ ਨਹੀਂ ਦਿੱਤਾ ਗਿਆ। ਇਸ ਲਈ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।