Arash Info Corporation

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਵਿਸ਼ਵ ਦੇ ਵੱਖ -ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਨੂੰ ਦੇ ਸਕਦੀ ਹੈ ਹੌਸਲਾ - ਗੁਟੇਰੇਸ

11

September

2021

ਯੂ. ਐੱਨ. 11 ਸਤੰਬਰ - ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਅਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਨੂੰ ਹੌਸਲਾ ਦੇ ਸਕਦੀ ਹੈ | ਚਿੰਤਾ ਜ਼ਾਹਰ ਕਰਦਿਆਂ ਗੁਟੇਰੇਸ ਦਾ ਕਹਿਣਾ ਸੀ ਕਿ ਅੱਤਵਾਦੀ ਸਮੂਹ ਨਾਲ ਗੱਲਬਾਤ ਬਹੁਤ ਜ਼ਰੂਰੀ ਹੈ ਕਿਉਂਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਦੇਸ਼ ਅੰਤਰਰਾਸ਼ਟਰੀ ਸਬੰਧਾਂ ਵਿਚ ਇਕ ''ਰਚਨਾਤਮਿਕ ਭੂਮਿਕਾ'' ਨਿਭਾਵੇ |