ਮੋਗਾ ਜ਼ਿਲ੍ਹੇ ਦਾ ਪਿੰਡ ਸਾਫੂਵਾਲਾ ਬਣਿਆ ਕੋਰੋਨਾ ਟੀਕਾਕਰਣ ਵਿਚ ਮੋਹਰੀ

24

April

2021

ਮੋਗਾ,24 ਅਪ੍ਰੈਲ- ਮੋਗਾ ਜ਼ਿਲ੍ਹੇ ਦਾ ਪਿੰਡ ਸਾਫੂਵਾਲਾ ਕੋਰੋਨਾ ਰੋਕੂ ਟੀਕਾਕਰਣ ਵਿਚ ਜ਼ਿਲ੍ਹੇ ਦਾ ਮੋਹਰੀ ਪਿੰਡ ਬਣ ਗਿਆ ਹੈ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਲੋਕਾਂ ਨੇ ਸੌ ਫ਼ੀਸਦੀ ਕੋਰੋਨਾ ਰੋਕੂ ਟੀਕੇ ਲਗਵਾ ਲਏ ਹਨ ਅਤੇ ਇਸ ਦੇ ਨਾਲ ਹੀ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੋਨੂ ਸੂਦ ਦੀ ਭੈਣ ਪ੍ਰਸਿੱਧ ਸਮਾਜ ਸੇਵਕਾ ਮਾਲਵਿਕਾ ਸੂਦ ਸੱਚਰ ਨੇ ਆਪਣੀ ਟੀਮ ਨਾਲ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ । ਜ਼ਕਿਰਯੋਗ ਹੈ ਕਿ ਅਭਿਨੇਤਾ ਸੋਨੂ ਸੂਦ ਪੰਜਾਬ ਦੀ ਕੋਰੋਨਾ ਰੋਕੂ ਮੁਹਿੰਮ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਾਂਡ ਅੰਬੈਸਡਰ ਵੀ ਲਗਾਏ ਗਏ ਹਨ । ਜ਼ਕਿਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਅਤੇ ਐੱਸ. ਐੱਮ. ਓ. ਡਾਕਟਰ ਇੰਦਰਵੀਰ ਸਿੰਘ ਗਿੱਲ ਦੀ ਟਵੀਟ ਕਰ ਕੇ ਕੋਰੋਨਾ ਟੀਕਾਕਰਣ ਲਈ ਤਾਰੀਫ਼ ਕੀਤੀ ਸੀ ।