ਭਾਰਤ ਦੀ ਯਾਤਰਾ ਤੋਂ ਬਚਿਆ ਜਾਵੇ - ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਦਿੱਤੀ ਸਲਾਹ

20

April

2021

ਵਾਸ਼ਿੰਗਟਨ, 20 ਅਪ੍ਰੈਲ - ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਰੋਗ ਨਿਯੰਤਰਨ ਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਹੈ ਕਿ ਕੋਵਿਡ19 ਮਾਮਲਿਆਂ ਵਿਚ ਵਾਧੇ ਵਿਚਕਾਰ ਯਾਤਰੀਆਂ ਨੂੰ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਸੀ.ਡੀ.ਸੀ. ਨੇ ਨਿਰਦੇਸ਼ ਦੇ ਨਾਲ ਕਿਹਾ ਹੈ ਕਿ ਪੂਰੀ ਤਰ੍ਹਾਂ ਨਾਲ ਟੀਕਾ ਲਗਾਏ ਗਏ ਯਾਤਰੀਆਂ ਨੂੰ ਵੀ ਕੋਰੋਨਾ ਦੇ ਨਵੇਂ ਵੈਰੀਏਂਟ ਤੇ ਲਾਗ ਦੇ ਪ੍ਰਸਾਰ ਦਾ ਜੋਖ਼ਮ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਅਤੇ ਫਿਰ ਵੀ ਜ਼ਰੂਰੀ ਤੌਰ 'ਤੇ ਭਾਰਤ ਜਾਣਾ ਪਏ ਤਾਂ ਪਹਿਲਾ ਪੂਰੀ ਤਰ੍ਹਾਂ ਨਾਲ ਟੀਕਾ ਲਗਵਾਇਆ ਜਾਵੇ।