Arash Info Corporation

ਕਿਸਾਨੀ ਅੰਦੋਲਨ ਤੋਂ ਵਾਪਿਸ ਆਏ ਨੌਜਵਾਨ ਦੀ ਮੌਤ

16

April

2021

ਭਵਾਨੀਗੜ੍ਹ, 16 ਅਪ੍ਰੈਲ - ਭਵਾਨੀਗੜ੍ਹ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਦੇ ਦਿੱਲੀ ਕਿਸਾਨ ਅੰਦੋਲਨ ਤੋਂ ਬਿਮਾਰ ਹੋ ਕੇ ਵਾਪਸ ਪਰਤੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹਰਵੰਤ ਸਿੰਘ 8 ਅਪ੍ਰੈਲ ਨੂੰ ਦਿੱਲੀ ਸਿੰਘੂ ਬਾਰਡਰ 'ਤੇ ਕਿਸਾਨੀ ਅੰਦੋਲਨ ਵਿਚ ਗਿਆ ਸੀ, ਜੋ 14 ਅਪ੍ਰੈਲ ਨੂੰ ਜਦੋਂ ਵਾਪਸ ਆਇਆ ਤਾਂ ਉਸ ਦਾ ਦਮ ਘੁੱਟਣ ਕਾਰਨ ਸਾਹ ਸਹੀ ਨਹੀਂ ਆ ਰਿਹਾ ਸੀ, ਜਿਸ ਨੂੰ ਸੁਨਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿਰਤਕ ਹਰਵੰਤ ਸਿੰਘ ਦੇ 3 ਛੋਟੀਆਂ - ਛੋਟੀਆਂ ਲੜਕੀਆਂ ਅਤੇ ਛੋਟਾ 1 ਬੇਟਾ ਹੈ ।