ਵੋਟਰ ਸੂਚੀ ’ਚ ਨਾਮ ਨਾ ਹੋਣ ਕਰਕੇ ਵੋਟ ਪਾਉਣ ਤੋਂ ਖੁੰਝੀ ਸਸੀਕਲਾ

06

April

2021

ਚੇਨਈ, 6 ਅਪਰੈਲ- ਮਰਹੂਮ ਮੁੱਖ ਮੰਤਰੀ ਜੈਲਲਿਤਾ ਦੇ ਅਤਿ ਕਰੀਬੀਆਂ ’ਚੋਂ ਇਕ ਵੀ.ਕੇ.ਸਸੀਕਲਾ ਤਾਮਿਲ ਨਾਡੂ ਅਸੈਂਬਲੀ ਲਈ ਚੱਲ ਰਹੀ ਪੋਲਿੰਗ ਦੌਰਾਨ ਅੱਜ ਵੋਟ ਨਹੀਂ ਪਾ ਸਕੀ। ਸਸੀਕਲਾ ਦਾ ਨਾਮ ਸਬੰਧਤ ਵੋਟਰ ਸੂਚੀ ਵਿੱਚ ਨਹੀਂ ਸੀ। ਸਸੀਕਲਾ ਦੇ ਵਕੀਲ ਮੁਤਾਬਕ ਉਸ ਦੀ ਮੁਵੱਕਿਲ ਦਾ ਨਾਮ ਥਾਊਜ਼ੈਂਡਜ਼ ਲਾਈਟਜ਼ ਅਸੈਂਬਲੀ ਹਲਕੇ ਦੇ ਵੋਟਰਾਂ ਦੀ ਸੂਚੀ ਵਿੱਚ ਹੋਣਾ ਚਾਹੀਦਾ ਸੀ। ਸ਼ਸ਼ੀਕਲਾ, ਜੈਲਲਿਤਾ ਦੇ ਪੋਜ਼ ਗਾਰਡਨ ਵਿਚਲੀ ਰਿਹਾਇਸ਼ ’ਚ ਰਹਿ ਰਹੀ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਚਾਰ ਸਾਲ ਬੰਦ ਰਹੀ ਸਸੀਕਲਾ ਅਜੇ ਪਿਛਲੇ ਮਹੀਨੇ ਰਿਹਾਅ ਹੋਈ ਹੈ। ਸਸੀਕਲਾ ਦੇ ਵਕੀਲ ਨੇ ਦੱਸਿਆ ਜਨਵਰੀ 2019 ਵਿੱਚ ਵੋਟਰ ਸੂਚੀਆਂ ਦੀ ਸੁਧਾਈ ਮੌਕੇ ਉਸ ਦੀ ਮੁਵੱਕਿਲ ਦਾ ਨਾਮ ਕੱਟ ਦਿੱਤਾ ਗਿਆ ਸੀ।