Arash Info Corporation

ਫ਼ਾਜ਼ਿਲਕਾ: ਪੰਜਾਬ ਰੋਡਵੇਜ ਦੀ ਬੱਸ ਤੇ ਘੋੜਾ ਟਰਾਲੇ ਵਿਚਕਾਰ ਟੱਕਰ

03

April

2021

ਫ਼ਾਜ਼ਿਲਕਾ, 3 ਅਪ੍ਰੈਲ - ਫ਼ਾਜ਼ਿਲਕਾ-ਅਬੋਹਰ ਰੋਡ 'ਤੇ ਪਿੰਡ ਰਾਮਪੁਰਾ ਨੇੜੇ ਪੰਜਾਬ ਰੋਡਵੇਜ ਫ਼ਿਰੋਜ਼ਪੁਰ ਡੀਪੂ ਦੀ ਬੱਸ ਅਤੇ ਘੋੜਾ ਟਰਾਲੇ ਦੀ ਟੱਕਰ ਨਾਲ ਕਈ ਸਵਾਰੀਆਂ ਜ਼ਖਮੀ ਹੋ ਗਈਆਂ । ਜਿੰਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਤੋਂ ਫ਼ਾਜ਼ਿਲਕਾ ਲਈ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਲੈ ਕੇ ਆ ਰਹੀ ਸੀ । ਇਸ ਦੌਰਾਨ ਜਦੋ ਉਹ ਪਿੰਡ ਰਾਮਪੁਰਾ ਨੇੜੇ ਸਵਾਰੀਆਂ ਨੂੰ ਉਤਾਰ ਰਹੀ ਸੀ ਤਾਂ ਪਿੱਛੋਂ ਆ ਰਹੇ ਇਕ ਘੋੜੇ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਬੱਸ ਵਿਚ ਬੈਠੀਆਂ 50 ਸਵਾਰੀਆਂ ਵਿਚੋਂ 9 ਸਵਾਰੀਆਂ ਇਸ ਹਾਦਸੇ ਵਿਚ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਵਿਚ ਭਰਤੀ ਕਰਵਾਈਆਂ ਗਿਆ। ਉਥੇ ਹੀ ਇਸ ਹਾਦਸੇ ਵਿਚ ਟਰਾਲੇ ਦਾ ਡਰਾਈਵਰ ਅਤੇ ਬੱਸ ਦਾ ਡਰਾਈਵਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ।