ਭਾਰਤੀ ਗਾਇਕ, ਸੰਗੀਤਕਾਰ, ਡਾਂਸਰ, ਅਦਾਕਾਰ ਬੱਪੀ ਲਹਿਰੀ ਨੂੰ ਵੀ ਹੋਇਆ ਕੋਰੋਨਾ

01

April

2021

ਮੁੰਬਈ, 1 ਅਪ੍ਰੈਲ - ਭਾਰਤੀ ਗਾਇਕ, ਸੰਗੀਤਕਾਰ, ਡਾਂਸਰ, ਅਦਾਕਾਰ ਬੱਪੀ ਲਹਿਰੀ ਨੂੰ ਵੀ ਕੋਰੋਨਾ ਹੋ ਗਿਆ ਹੈ, ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ | ਬੱਪੀ ਲਹਿਰੀ ਦੀ ਤਰਫੋਂ ਇਕ ਵਿਅਕਤੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ “ਬਹੁਤ ਸਾਵਧਾਨੀਆਂ ਦੇ ਬਾਵਜੂਦ, ਬਦਕਿਸਮਤੀ ਨਾਲ ਬੱਪੀ ਲਹਿਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਹੁਣ ਉਹ ਬ੍ਰੀਚ ਕੈਂਡੀ ਹਸਪਤਾਲ ਵਿਚ ਬਹੁਤ ਵਧੀਆ ਅਤੇ ਮਾਹਰ ਦੇਖਭਾਲ ਅਧੀਨ ਹਨ | ਅਦਾਕਾਰ ਦੇ ਪਰਿਵਾਰ ਵਲੋਂ ਸਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਆਪਣਾ ਟੈਸਟ ਜਰੂਰੁ ਕਰਵਾ ਲੈਣ |