Arash Info Corporation

ਟਾਵਰ ‘ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਦੀ ਸਿਹਤ ਵਿਗੜੀ

24

March

2021

ਪਟਿਆਲਾ, 24 ਮਾਰਚ -ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀ.ਐੱਸ.ਅਨ.ਐਲ ਟਾਵਰ ‘ਤੇ ਲਗਾਤਾਰ ਚਾਰ ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ । ਲਗਾਤਾਰ ਦੋ ਦਿਨ ਰਾਤ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੇ ਕਾਰਨ ਟਾਵਰ ‘ਤੇ ਬੈਠਾ ਬੇਰੁਜ਼ਗਾਰ ਅਧਿਆਪਕ ਹਰਜੀਤ ਮਾਨਸਾ ਨੂੰ ਅੱਜ ਸਵੇਰੇ ਤੇਜ਼ ਬੁਖ਼ਾਰ ਚੜ੍ਹ ਗਿਆ ਤੇ ਦੁਪਹਿਰ ਤੋਂ ਬਾਅਦ ਹਰਜੀਤ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਪਾਣੀ ਪੀਣ ਉਪਰੰਤ ਵੀ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ।ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਜਦੋਂ ਤਕ ਸਾਡੀਆਂ ਹੱਕੀ ਮੰਗਾਂ ਪੰਜਾਬ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ । ਉਦੋਂ ਤਕ ਅਸੀਂ ਟਾਵਰ ਉਪਰ ਡਟੇ ਰਹਾਂਗੇ ।