Arash Info Corporation

ਇੱਟਾਂ ਦੇ ਭੱਠੇ 'ਤੋਂ ਭੇਦਭਰੇ ਹਾਲਤਾਂ ਵਿਚ ਇੱਕ ਔਰਤ ਅਤੇ ਛੇ ਬੱਚੇ ਲਾਪਤਾ

24

March

2021

ਘੋਗਰਾ, 24 ਮਾਰਚ - ਬਲਾਕ ਹਾਜੀਪੁਰ ਥਾਣਾ ਦਸੂਹਾ ਦੇ ਪੈਂਦੇ ਪਿੰਡ ਦੋਲੋਵਾਲ ਵਿਖੇ ਪ੍ਰਵਾਸੀ ਮਜ਼ਦੂਰ ਦੀ ਪਤਨੀ ਅਤੇ ਛੇ ਬੱਚਿਆਂ ਦੇ ਰਹੱਸਮਈ ਹਾਲਤਾਂ ਵਿਚ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੋਮਵੀਰ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਪਿੰਡ ਦੋਲੋਵਾਲ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹਾਂ, ਮੇਰੀ ਪਤਨੀ ਪਿੰਕੀ ਅਤੇ ਛੇ ਬੱਚੇ 10 ਮਾਰਚ ਦੀ ਰਾਤ ਨੂੰ ਮੈਨੂੰ ਬਿਨਾਂ ਦੱਸੇ ਕਿਤੇ ਚਲੇ ਗਏ ਹਨ। ਮੈਂ ਉਨ੍ਹਾਂ ਦੀ ਇੱਧਰ - ਓਧਰ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੇ , ਜਿਸ ਦੀ ਸੂਚਨਾ ਉਸਨੇ 13 ਮਾਰਚ ਨੂੰ ਥਾਣਾ ਦਸੂਹਾ ਵਿਖੇ ਦਿੱਤੀ ਸੀ, ਜਿਸ ਦੇ 14 ਦਿਨ ਬੀਤ ਜਾਣ ਮਗਰੋਂ ਵੀ ਉਨ੍ਹਾਂ ਦਾ ਕੋਈ ਵੀ ਪਤਾ ਥੂਹ ਨਹੀਂ ਲੱਗ ਰਿਹਾ।