Arash Info Corporation

ਸਿੰਘੂ ਬਾਰਡਰ ਤੋਂ ਪਰਤੇ ਕਿਸਾਨ ਦੀ ਮੌਤ

24

March

2021

ਚੋਗਾਵਾਂ /ਲੋਪੋਕੇ, 24 ਮਾਰਚ -ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਠੱਠਾ ਦੇ ਕਿਸਾਨ ਜੋਗਿੰਦਰ ਸਿੰਘ (62)ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਪੋਕੇ/ਚੋਗਾਵਾਂ ਤੋਂ ਪੰਜ ਮਾਰਚ ਨੂੰ ਸਿੰਘੂ ਬਾਰਡਰ ਉੱਪਰ ਚੱਲੇ ਜਥੇ ਵਿਚ ਗਏ ਸਨ। ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਦਿੱਲੀ ਦੇ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ , ਜਿੱਥੇ ਉਨ੍ਹਾਂ ਦੀ ਦੁਬਾਰਾ ਸਿਹਤ ਵਿਗੜ ਗਈ ਤੇ ਘਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ।