Arash Info Corporation

ਪਸ਼ੂ ਪਾਲਣ ਵਿਭਾਗ ਵਲੋਂ ਕੀਤਾ ਗਿਆ ਡੇਅਰੀਵਾਲ ਕੈਟਲ ਪਾਉਂਡ ਅਤੇ ਵੈਟਨਰੀ ਪੋਲੀਕਲੀਨਿਕ ਮਨਵਾਲ ਦਾ ਨਿਰੀਖਣ

22

March

2021

ਪਠਾਨਕੋਟ, 22 ਮਾਰਚ - ਅੱਜ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਵਾ ਆਈ ਏ ਐਸ ਨੇ ਪਸ਼ੂ ਪਾਲਣ ਵਿਭਾਗ ਪਠਾਨਕੋਟ ਦੇ ਅਧਿਕਾਰੀਆਂ ਦੇ ਨਾਲ ਕੈਟਲ ਪਾਉਂਡ ਡੇਅਰੀਵਾਲ ਜਿੱਥੇ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਉਸ ਥਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਤੋਂ‌ ਬੇਸਹਾਰਾ ਪਸ਼ੂਆਂ ਦੇ ਰੱਖ ਰਖਾਅ ਅਤੇ ਪਸ਼ੂਆਂ ਦੀ ਭਲਾਈ ਲ‌ਈ ਚੱਲ ਰਹੇ ਕੰਮਾ ਦੀ ਅਧਿਕਾਰੀਆਂ ਤੋਂ ਜਾਣਕਾਰੀ ਪਰਾਪਤ ਕੀਤੀ ਹੈ |