ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖਿਆ ਵੇਰਕਾ ਦੇ 15 ਕਰੋੜ ਦੀ ਲਾਗਤ ਵਾਲੇ ਪ੍ਰੋਸੈਸਿੰਗ ਤੇ ਪੇਕੇਜਿੰਗ ਯੂਨਿਟ ਮੱਲਵਾਲ ਦਾ ਨੀਂਹ ਪੱਥਰ

22

March

2021

ਫ਼ਿਰੋਜ਼ਪੁਰ 22 ਮਾਰਚ - ਪੰਜਾਬ ਸਰਕਾਰ ਵਲੋਂ ਪਿੰਡ ਮੱਲਵਾਲ‍ ਵਿਖੇ ਵੇਰਕਾ ਦੇ ਚੱਲ ਰਹੇ ਮਿਲਕ ਚਿਲਿੰਗ ਸੈਟਰ ਵਿਖੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ਰੱਖਿਆ। ਜਿਸ ਉਪਰ 15 ਕਰੋੜ ਦੀ ਲਾਗਤ ਆਉਣੀ ਹੈ। ਜਿੱਥੇ ਹੁਣ ਇਕ ਲੱਖ ਲੀਟਰ ਦੁੱਧ ਜਮਾਂ ਕਰਨ ਦੀ ਸਮਰੱਥਾ ਹੋਵੇਗੀ। ਜਿਸ ਦਾ ਵੱਡਾ ਲਾਭ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਦੁੱਧ ਉਤਪਾਦਕਾ ਨੂੰ ਹੋਵੇਗਾ । ਇਸ ਮੌਕੇ 100 ਦੇ ਕਰੀਬ ਨੌਜਵਾਨਾਂ ਨੂੰ ਰੋਜਗਾਰ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਮੌਕੇ ਕਮਲਜੀਤ ਸਿੰਘ ਸੰਘਾ ਐਮ ਡੀ ਵੇਰਕਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਸਤਿਕਾਰ ਕੌਰ ਗਹਿਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ , ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਹਿੰਦਰ ਸਿੰਘ ਡਿੱਬ ਵਾਲਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਆਦਿ ਹਾਜ਼ਰ ਸਨ।