ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਸੜਕਾਂ ਦੇ ਮਾਮਲੇ ’ਚ ਭਾਰਤ ਚੌਥੇ ਸਥਾਨ ’ਤੇ

19

March

2021

ਜੋਹੈੱਨਸਬਰਗ, 19 ਮਾਰਚ ਦੱਖਣੀ ਅਫਰੀਕਾ ਦੀਆ ਸੜਕਾਂ ਦੁਨੀਆਂ ਵਿੱਚ ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਹਨ ਤੇ ਇਸ ਮਾਮਲੇ ਵਿੱਚ ਭਾਰਤ ਦਾ ਸਥਾਨ ਚੌਥਾ ਹੈ। ਇਹ ਅਧਿਐਨ ਅੰਤਰਰਾਸ਼ਟਰੀ ਡਰਾਈਵਰ ਸਿਖਲਾਈ ਕੰਪਨੀ 'ਜੁਤੋਬੀ' ਨੇ ਕੀਤਾ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ ਸ਼ਾਮਲ ਕੀਤੇ ਗਏ ਸਨ ਅਤੇ ਡਰਾਈਵਿੰਗ ਦੇ ਪੱਖ ਤੋਂਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਅਧਿਐਨ ਮੁਤਾਬਕ ਸਭ ਤੋਂ ਸਰੱਖਿਅਤ ਸੜਕਾਂ ਨਾਰਵੇ ਦੀਆਂ ਹਨ ਤੇ ਉਸ ਤੋਂ ਬਾਅਦ ਜਪਾਨ ਤੇ ਤੀਜੇ ਨੰਬਰ ’ਤੇ ਸਵੀਡਨ ਹੈ।