ਅੰਮ੍ਰਿਤਸਰ ਹਵਾਈ ਅੱਡੇ ' ਤੇ ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 10 ਲੱਖ ਦਾ ਸੋਨਾ ਬਰਾਮਦ

18

March

2021

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਇੰਡੀਗੋ ਏਅਰਲਾਈਨ ਰਾਹੀਂ ਏਥੇ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵੱਲੋਂ 186.46 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ । ਜਾਣਕਾਰੀ ਅਨੁਸਾਰ ਵਸੀਮ ਪੁੱਤਰ ਰਹਿਮਤ ਅਲੀ ਵਾਸੀ ਵੀ -1406 , ਸਟਰੀਟ ਨੰਬਰ 7 , ਮੌਜਪੁਰ , ਵਿਜੇ ਪਾਰਕ ( ਦਿੱਲੀ ) ਦੀ ਕਸਟਮ ਅਧਿਕਾਰੀਆਂ, ਕਰਮਚਾਰੀਆਂ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਇਸ ਵਲੋਂ ਸਾਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੀ ਟਰਾਲੀ ਦੇ ਪਹੀਆਂ ਦੇ ਬੈਰਿੰਗਾਂ ਵਿਚ ਸੋਨਾ ਲੁਕਾ ਕੇ ਰੱਖਿਆ ਗਿਆ ਸੀ। ਜਿਸ ਦਾ ਵਜ਼ਨ ਲਗਭਗ 186.46 ਸੀ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 10 ਕੁ ਲੱਖ ਦੱਸੀ ਜਾ ਰਹੀ ਹੈ । ਕਸਟਮ ਅਧਿਕਾਰੀਆਂ ਵਲੋਂ ਉਕਤ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ । ਜਿਕਰਯੋਗ ਹੈ ਕਿ ਕੋਰੋਨਾਂ ਵਾਇਰਸ ਦੀ ਵਜਾ ਕਰਕੇ ਪਹਿਲਾ ਵੀ ਉਡਾਣਾਂ ਬੰਦ ਕੀਤੀਆਂ ਹੋਈਆਂ ਸਨ, ਜਿਵੇਂ ਹੀ ਸੁਰੱਖਿਆ ਦੇ ਪ੍ਰਬੰਧਾਂ ਨਾਲ ਇਹਨਾਂ ਨੂੰ ਸ਼ੁਰੂ ਕੀਤਾ ਤਾਂ ਤਸਕਰਾਂ ਨੂੰ ਵੀ ਮੌਜ਼ਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਪਰ ਹਵਾਈ ਅੱਡੇ ਤੇ ਕਸਟਮ ਵਿਭਾਗ ਦੀ ਬਾਜ਼ ਅੱਖ ਹਮੇਸ਼ਾ ਇਹਨਾਂ ਤੇ ਹੀ ਰਹਿੰਦੀ ਹੈ ਜਿਸ ਦੇ ਸਦਕਾ ਗੁਰੂ ਰਾਮ ਦਾਸ ਹਵਾਈ ਅੱਡੇ ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਇਸੇ ਮਹੀਨੇ ਵਿੱਚ ਹੀ ਲਗਭਗ 3 ਵਾਰ ਤਸਕਰਾਂ ਕੋਲੋ ਸੋਨਾ ਬਰਾਮਦ ਕੀਤਾ ਹੈ ਜਿਸਦਾ ਵਜ਼ਨ ਲਗਭਗ 931.8 ਗ੍ਰਾਮ ਬਣਦਾ ਹੈ ਅਤੇ ਜਿਸਦੀ ਅੰਤਰਰਾਸ਼ਟੀ ਬਜਾਰ ਵਿੱਚ ਕੀਮਤ ਕਰੀਬ 44 ਲੱਖ ਬਣਦੀ ਹੈ।