ਦਿੱਲੀ ਦੇ ਪ੍ਰਗਤੀ ਮੈਦਾਨ ’ਚ ਪੰਜ ਸੌ ਨਵੇਂ ਸਾਈਕਲ ਦੇ ਮਾਡਲ ਲਾਂਚ ਕਰਨਗੀਆਂ ਲੁਧਿਆਣਾ ਦੀਆਂ ਕੰਪਨੀਆਂ

18

March

2021

ਉਦਯੋਗਿਤ ਨਗਰੀ ਦੀ ਇੰਡਸਟਰੀ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਹੋਣ ਵਾਲੇ ਐਕਸਪੋ ਲਈ ਰਵਾਨਾ ਹੋ ਗਈ ਹੈ। ਪ੍ਰਦਰਸ਼ਨੀ ਤੋਂ ਇੰਡਸਟਰੀ ਨੂੰ ਬੰਪਰ ਆਰਡਰ ਮਿਲਣ ਦੀ ਉਮੀਦ ਹੈ। ਪਿਛਲੇ ਸਾਲ ਵੀ ਕੰਪਨੀਆਂ ਨੇ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਆਯੋਜਿਤ ਇਸ ਪ੍ਰਦਰਸ਼ਨੀ ਨਾਲ ਕੋਰੋੜਾਂ ਰੁਪਏ ਦੇ ਆਰਡਰ ਬਟੌਰੇ ਸੀ। ਇਸ ਵਾਰ ਪ੍ਰਦਰਸ਼ਨੀ ’ਚ ਦੇਸ਼ਭਰ ਤੋਂ 20 ਹਜ਼ਾਰ ਤੋਂ ਜ਼ਿਆਦਾ ਡੀਲਰਜ਼ ਨੂੰ ਸੱਦਾ ਦਿੱਤਾ ਗਿਆ। ਬੇਸ਼ੱਕ ਇਸ ਵਾਰ ਪ੍ਰਦਰਸ਼ਨੀ ਆਮ ਜਨਤਾ ਲਈ ਨਹੀਂ ਹੋਵੇਗੀ, ਪਰ ਡੀਲਰਜ਼ ਭਾਰੀ ਗਿਣਤੀ ’ਚ ਪਹੁੰਚਣ ਨਾਲ ਸਾਈਕਲ ਨਿਰਮਾਤਾਵਾਂ ਨੂੰ ਭਾਰੀ ਆਰਡਰ ਮਿਲਣ ਦੀ ਉਮੀਦ ਹੈ। ਇਸ ਨੂੰ ਲੈ ਕੇ ਸਾਈਕਲ ਕੰਪਨੀਆਂ ਵੱਲੋ ਵੀ ਪੂਰਨ ਤਿਆਰੀ ਕੀਤੀ ਗਈ ਹੈ ਤੇ 100 ਤੋਂ ਜ਼ਿਆਦਾ ਕੰਪਨੀਆਂ ਵੱਲੋ ਆਪਣੇ ਲੇਟੈਸਟ ਸਾਈਕਲ ਮਾਰਕੀਟ ’ਚ ਉਤਾਰੇ ਜਾਣਗੇ। ਪੰਜ ਤੋਂ ਸੱਤ ਨਵੇਂ ਮਾਡਲ ਤਿਆਰ- ਹਰ ਕੰਪਨੀ ਵੱਲੋ ਪੰਜ ਤੋਂ ਸੱਤ ਨਵੇਂ ਮਾਡਲ ਤਿਆਰ ਕੀਤੇ ਗਏ ਹਨ। ਪੰਜ ਸੌ ਤੋਂ ਜ਼ਿਆਦਾ ਨਵੇਂ ਮਾਡਲ ਇਸ ਪ੍ਰਦਰਸ਼ੀ ’ਚ ਲਾਂਚ ਹੋਣ ਦੀ ਉਮੀਦ ਹੈ। 10 ਤੋਂ 21 ਮਾਰਚ ਤਕ ਦਿਨ ਲਗਾਉਣ ਵਾਲੀ ਰਾਈਡ ਏਸ਼ੀਆ ਪ੍ਰਦਰਸ਼ਨੀ ’ਚ 250 ਕੰਪਨੀਆਂ ਭਾਗ ਲੈ ਰਹੀ ਹੈ। ਇਸ ’ਚ ਲੁਧਿਆਣਾ ਦੀ 100 ਸਾਈਕਲ ਤੇ ਪਾਰਟਸ ਨਿਰਮਾਤਾ ਕੰਪਨੀਆਂ ਸ਼ਾਮਲ ਹਨ। ਵ੍ਹੀਕਲ, ਈ ਬਾਈਕਸ, ਸਪੋਰਟਸ ਤੇ ਫਿਟਨੈੱਸ ਸ਼ਾਮਲ ਹਨ। ਹੁਣ ਸਾਈਕਲ ਇੰਡਸਟਰੀ ਦਾ ਟ੍ਰੈਂਡ ਤੇਜ਼ੀ ਨਾਲ ਇਲੈਕਟ੍ਰਿਕ ਸਾਈਕਲ ਵੀ ਵੱਧ ਰਿਹਾ ਹੈ। ਕਈ ਕੰਪਨੀਆਂ ਵੱਲੋਂ ਇਲੈਕਟ੍ਰਿਕ ਸਾਈਕਲ ਵੀ ਪ੍ਰਸਤੁਤ ਕੀਤੇ ਜਾਣਗੇ।