ਖੱਟਰ ਨੇ ਵਿਧਾਨ ਸਭਾ ਜਾਂਦੇ ਹੋਏ ਮੁਲਾਜ਼ਮਾਂ ਨੂੰ ਮਾਸਕ ਵੰਡੇ

18

March

2021

ਚੰਡੀਗੜ੍ਹ, 18 ਮਾਰਚ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ 'ਤੇ ਨੱਥ ਪਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜਿਥੇ ਸੂਬੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉੱਥੇ ਉਨ੍ਹਾਂ ਨੇ ਅੱਜ ਵਿਧਾਨ ਸਭਾ ਜਾਂਦੇ ਹੋਏ, ਉਨ੍ਹਾਂ ਮੁਲਾਜ਼ਮਾਂ ਨੂੰ ਮਾਸਕ ਵੰਡੇ ਜਿਹੜੇ ਬਗ਼ੈਰ ਮਾਸਕ ਤੋਂ ਡਿਊਟੀ ’ਤੇ ਸਨ। ਇਸ ਦੇ ਨਾਲ ਹੀ ਸਾਰਿਆਂ ਨੂੰ ਮਾਸਕ ਦੀ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।