17
March
2021

ਨਵੀਂ ਦਿੱਲੀ, 16 ਮਾਰਚ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਦੇ ਯਤਨਾਂ ਸਦਕਾ ਅੱਜ ਨੌਜਵਾਨ ਰਣਜੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।ਇਥੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਰਣਜੀਤ ਸਿੰਘ ਨੁੰ 32 ਹੋਰ ਨੌਜਵਾਨਾਂ ਦੇ ਨਾਲ ਅਲੀਪੁਰ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 49/21 ਅਧੀਨ ਧਾਰਾ 307 ਤੇ ਹੋਰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਵਿਚੋਂ 32 ਨੁੰ ਜ਼ਮਾਨਤ ਮਿਲ ਗਈ ਸੀ ਪਰ ਰਣਜੀਤ ਸਿੰਘ ਦੀ ਅੱਜ ਰੋਹਿਣੀ ਦੀ ਸੈਸ਼ਨਜ਼ ਅਦਾਲਤ ਦੇ ਜੱਜ ਜਗਦੀਸ਼ ਕੁਮਾਰ ਨੇ ਜ਼ਮਾਨਤ ਮਨਜ਼ੂਰ ਕੀਤੀ ਹੈ।