ਛੱਪੜ 'ਤੇ ਤੈਰਦੀ ਮਿਲੀ ਲਾਸ਼, ਪੁਲਿਸ ਕਾਰਵਾਈ 'ਚ ਜੁਟੀ

15

March

2021

ਤਪਾ ਮੰਡੀ 15 ਮਾਰਚ - ਨੇੜਲੇ ਪਿੰਡ ਤਾਜੋਕੇ ਦੇ ਛੱਪੜ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ । ਤਪਾ ਪੁਲਿਸ ਨੂੰ ਸੂਚਨਾ ਮਿਲਦੇ ਹੀ ਡੀ ਐਸ ਪੀ ਬਲਜੀਤ ਸਿੰਘ ਬਰਾੜ ਤੇ ਇੰਸਪੈਕਟਰ ਜਗਜੀਤ ਸਿੰਘ ਪੁਲਿਸ ਪਾਰਟੀ ਸਮੇਤ ਛੱਪੜ ਕੋਲ ਪਹੁੰਚ ਕੇ ਕਾਰਵਾਈ 'ਚ ਜੁੱਟ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ 'ਤੇ ਇਕ ਵਿਅਕਤੀ ਦੀ ਲਾਸ਼ ਤੈਰਦੀ ਲੋਕਾਂ ਵੱਲੋਂ ਵੇਖੀ ਗਈ ਹੈ , ਜਿਸ ਨੂੰ ਬਾਹਰ ਕਢਵਾਇਆ ਗਿਆ ਅਤੇ ਮ੍ਰਿਤਕ ਦੀ ਪਹਿਚਾਣ ਕੀਤੀ ਜਾ ਰਹੀ ਹੈ , ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਪਿੰਡ ਅੰਦਰ ਕਈ ਦਿਨਾ ਤੋਂ ਘੁੰਮ ਰਿਹਾ ਸੀ , ਪਰ ਹੁਣ ਦੋ ਤਿੰਨ ਦਿਨਾਂ ਦਾ ਨਹੀਂ ਵੇਖਿਆ ਗਿਆ , ਜਿਸ ਨੂੰ ਲੈ ਕੇ ਆਨਊਸਮੈਂਟ ਵੀ ਕਰਵਾਈ ਗਈ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁੱਝ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਲੱਗਦਾ ਸੀ ।