ਵਿਧਾਨ ਸਭਾ 'ਚ ਉੱਠਿਆ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ

10

March

2021

ਚੰਡੀਗੜ੍ਹ, 10 ਮਾਰਚ - ਵਿਧਾਇਕ ਕੰਵਰ ਸੰਧੂ ਵਲੋਂ ਚੁੱਕੇ ਇਕ ਕਾਲੋਨੀ ਦੇ ਮਾਮਲੇ 'ਚ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮੁੱਦਾ ਉੱਠਿਆ, ਜਿਸ ਦੇ ਜਵਾਬ 'ਚ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਜਿਹੀਆਂ ਕਾਲੋਨੀਆਂ ਦੀ ਗੱਲ ਮੰਨਣ ਤੋਂ ਕੰਮ ਬਿਲਡਰਾਂ ਦਾ ਹੀ ਹੁੰਦਾ ਹੈ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਬਿਲਡਰ ਕਾਲੋਨੀਆਂ ਕੱਟ ਕੇ ਚਲੇ ਜਾਂਦੇ ਹਨ, ਮੁੜ ਕੇ ਪਰੇਸ਼ਾਨੀ ਸਰਕਾਰ ਲਈ ਖੜ੍ਹੀ ਹੋ ਜਾਂਦੀ ਹੈ ਅਤੇ ਲੋਕ ਪ੍ਰੇਸ਼ਾਨੀ 'ਚ ਘਿਰ ਜਾਂਦੇ ਹਨ, ਜਿਸ ਸੰਬੰਧੀ ਕੋਈ ਸਕੀਮ ਬਣਾਉਣ ਦੀ ਲੋੜ ਹੈ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਜਿਹੀਆਂ ਕਾਲੋਨੀਆਂ ਦੀ ਡਿਵੈਲਪਮੈਂਟ ਦਾ ਕੰਮ ਬਿਲਡਰਾਂ ਦਾ ਹੀ ਹੁੰਦਾ ਹੈ।