ਰਾਤ ਨੂੰ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ, ਸਵੇਰੇ ਹਰਿਆਣਾ ਤੋਂ ਗਿ੍ਰਫ਼ਤਾਰ ਹੋਇਆ ਪੱਪੂ

03

March

2021

ਨਵੀਂ ਦਿੱਲੀ - ਸ਼ਰਾਬ ਦੇ ਨਸ਼ੇ ’ਚ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਝੂਠੀ ਕਾਲ ਕਰਨ ਵਾਲੇ ਦੋਸ਼ੀ ਪੱਪੂ ਨੂੰ ਸੰਸਦ ਮਾਰਗ ਥਾਣਾ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਸੋਮਵਾਰ ਦੇਰ ਰਾਤ 11 ਵਜੇ ਦੋਸ਼ੀ ਨੇ ਸੰਸਦ ਮਾਰਗ ਇਲਾਕੇ ਤੋਂ ਪੀਸੀਆਰ ਨੂੰ ਫੋਨ ਕਰ ਕੇ ਕਿਹਾ ਕਿ ਮੱੁਖ ਮੰਤਰੀ ਕੇਜਰੀਵਾਲ ਨੂੰ ਮਾਰਨ ਲਈ ਉਸ ਨੂੰ ਗੋਲਾ-ਬਾਰੂਦ ਤੇ ਹਥਿਆਰ ਮੁਹੱਈਆ ਕਰਵਾਇਆ ਗਿਆ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਫੜ ਲਿਆ ਗਿਆ। ਪੂਰੀ ਘਟਨਾ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਈਸ਼ ਸਿੰਗਲ ਅਨੁਸਾਰ ਫੋਨ ਮਿਲਦਿਆਂ ਹੀ ਸੰਸਦ ਮਾਰਗ ਥਾਣਾ ਪੁਲਿਸ ਨੇ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਦਾ ਪਤਾ ਲਾਇਆ। ਦਬਾਅ ’ਚ ਆਈ ਦਿੱਲੀ ਪੁਲਿਸ ਨੇ ਜਾਂਚ ਕੀਤੀ ਤਾਂ ਮੋਬਾਈਲ ਫੋਨ ਨੰਬਰ ਪੱਪੂ ਦੇ ਨਾਂ ’ਤੇ ਿਸ਼ਨਾ ਗਲੀ, ਪਹਾੜਗੰਜ ਦੇ ਇਕ ਪਤੇ ਦਾ ਸੀ। ਉਕਤ ਪਤੇ ’ਤੇ ਸੋਮਵਾਰ ਦੇਰ ਰਾਤ ਹੀ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਦੋਂ ਪਤਾ ਲੱਗਿਆ ਕਿ ਪੱਪੂ ਕਈ ਸਾਲ ਪਹਿਲਾਂ ਉਥੋਂ ਜਾ ਚੱੁਕਿਆ ਹੈ। ਇਸ ਤੋਂ ਬਾਅਦ ਹੈਰਾਨ-ਪਰੇਸ਼ਾਨ ਦਿੱਲੀ ਪੁਲਿਸ ਰਾਤ ਭਰ ਪੁਲਿਸ ਟੀਮ ਨਾਲ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਉਸ ਨੂੰ ਲੱਭਦੀ ਰਹੀ। ਅਗਲੇ ਦਿਨ ਸਵੇਰੇ ਉਸ ਨੂੰ ਓਖਲਾ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੱਪੂ ਆਦਤਨ ਸ਼ਰਾਬੀ ਤੇ ਨਸ਼ੇੜੀ ਹੈ। ਕੁਝ ਸਾਲਾਂ ਤੋਂ ਉਹ ਫਰੀਦਾਬਾਦ ’ਚ ਭੈਣ ਨਾਲ ਰਹਿ ਰਿਹਾ ਹੈ। ਸੰਸਦ ਮਾਰਗ ਥਾਣਾ ਮੁਖੀ ਅਜੈ ਕੁਮਾਰ ਦੇ ਦੇਖ-ਰੇਖ ’ਚ ਪੁਲਿਸ ਨੇ ਛਾਪੇਮਾਰੀ ਕੀਤੀ। ਆਖ਼ਰ ਪੱਪੂ ਨੂੰ ਫਰੀਦਾਬਾਦ ਹਰਿਆਣਾ ਤੋਂ ਮੰਗਲਾਵਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਪੱੁਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਕੁਆਰਾ ਹੈ ਤੇ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਸ਼ਰਾਬ ਪੀ ਕੇ ਨਸ਼ੇ ਵਿਚ ਸੀਐੱਮ ਨੂੰ ਮਾਰਨ ਦਾ ਫੋਨ ਕੀਤਾ ਸੀ।