ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਕੀਤਾ ਸਵਾਲ

03

March

2021

ਚੰਡੀਗੜ੍ਹ, 3 ਮਾਰਚ - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ 'ਆਪ' ਵਿਧਾਇਕ ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ 5 ਕਿਲੋਮੀਟਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਟੋਲ ਫ਼ੀਸ ਤੋਂ ਰਿਆਇਤਾਂ ਦੇਣ ਬਾਰੇ ਸਵਾਲ ਕੀਤਾ। ਇਸ ਦੇ ਜਵਾਬ 'ਚ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਵਸਨੀਕਾਂ ਦੇ ਨਿੱਜੀ ਵਾਹਨਾਂ 'ਤੇ ਟੋਲ ਟੈਕਸ 'ਚ ਰਿਆਇਤਾਂ ਦੇਣ ਲਈ 275 ਰੁਪਏ ਮਹੀਨਾਵਾਰ ਪਾਸ ਦੀ ਵਿਸਸਥਾ ਹੈ।