ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ" ਨਾਹਰੇ ਅਧੀਨ ਪ੍ਰੋਗਰਾਮ ਦਾ ਆਯੋਜਨ

01

March

2021

ਐਸ.ਏ.ਐਸ. ਨਗਰ 01 ਮਾਰਚ (ਗੁਰਪ੍ਰੀਤ ਸਿੰਘ ਤੰਗੌਰੀ) ਨਗਰ ਨਿਗਮ ਮੋਹਾਲੀ ਵਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਅਧੀਨ, ਸਿਲਵੀ ਪਾਰਕ ਫੇਜ-10 ਦੇ ਓਪਨ ਏਅਰ ਥਿਏਟਰ ਵਿਖੇ ਡਾ: ਕਮਲ ਗਰਗ, ਕਮਿਸ਼ਨਰ ਨਗਰ ਨਿਗਮ ਮੋਹਾਲੀ ਦੀ ਅਗਵਾਈ ਵਿੱਚ "ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ" ਨਾਹਰੇ ਅਧੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੁਭ ਅਰੰਭ ਡਾ:ਕਮਲ ਗਰਗ ਕਮਿਸ਼ਨਰ ਨਗਰ ਨਿਗਮ ਮੋਹਾਲੀ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਉਪਰੰਤ ਡਾ: ਕਮਲ ਗਰਗ ਵਲੋਂ ਸ਼ਹਿਰਿ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਤਰ ਕਰਕੇ ਵੇਸਟ ਕੁਲੈਕਟਰਾਂ ਵਿੱਚ ਦਿੱਤਾ ਜਾਵੇ। ਗਿੱਲੇ ਕੂੜੇ ਤੋਂ ਖਾਦ ਤਿਆਰ ਕਰਕੇ ਕਿਚਨ ਗਾਰਡਨ ਆਦਿ ਲਈ ਵਰਤੋਂ ਵਿੱਚ ਲਿਆਦੀ ਜਾ ਸਕਦੀ ਹੈ। ਪਲਾਸਟਿਕ ਵਾਤਾਰਵਣ ਲਈ ਬਹੁਤ ਹੀ ਖਤਰਨਾਕ ਹੈ। ਇਸ ਦਾ ਪ੍ਰਭਾਵ ਹਰ ਜੀਵਤ ਪ੍ਰਾਣੀ ਉੱਤੇ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸੁੱਕਾ ਕੂੜਾ ਜਿਵੇਂ ਕਿ ਪਲਾਸਟਿਕ , ਕੱਚ ਆਦਿ ਨੂੰ ਰੀ-ਸਾਈਕਲ ਕਰਕੇ ਉਸ ਨੂੰ ਹੋਰ ਕੰਮ ਵਿੱਚ ਲਿਆਦਾ ਜਾ ਸਕਦਾ ਹੈ। ਪਲਾਸਟਿਕ ਲਫਾਫਿਆਂ ਦੀ ਥਾਂ ਤੇ ਜੂਟ ਜਾਂ ਸੂਤੀ ਕੱਪੜਿਆਂ ਤੋਂ ਬਣੇ ਥਾਲਿਆਂ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਕਰਕੇ ਵਾਤਾਵਰਣ ਅਤੇ ਸ਼ਹਿਰ ਨੂੰ ਸਵੱਛ ਰੱਖਿਆ ਜਾ ਸਕਦਾ ਹੈ। ਕਮਿਸ਼ਨਰ ਨਗਰ ਨਿਗਮ ਵੱਲੋਂ ਕਿਹਾ ਗਿਆ ਕਿ ਅਸ਼ਲੀਲ ਗਾਇਕੀ ਵੀ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹੈ। ਇਸ ਨਾਲ ਅੱਜ ਦੇ ਨੋਜਵਾਨ ਵਰਗ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਕਰਨ ਲਈ ਉਕਸਾਇਆ ਜਾਂਦਾ ਹੈ। ਇਸ ਲਈ ਸਾਨੂੰ ਸਾਫ-ਸੁਥਰੀ ਗਾਇਕੀ ਸੁਣਨੀ ਚਾਹੀਦੀ ਹੈ ਅਤੇ ਗਾਇਕਾਂ ਨੂੰ ਵੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਅਤੇ ਸਮਾਜਿਕ ਗੀਤ ਗਾਉਣੇ ਚਾਹੀਦੇ ਹਨ। ਕਮਿਸ਼ਨਰ ਜੀ ਦੀ ਸੰਦੇਸ਼ ਉਪਰੰਤ ਪਲਾਸਟਿਕ ਦੇ ਦੁਸ਼ ਪ੍ਰਭਾਵਾ ਬਾਰੇ ਸੁਪਰਡੰਟ ਜਸਵਿੰਦਰ ਜੀ ਵੱਲੋਂ ਇੱਕ ਗੀਤ ਪੇਸ਼ ਕੀਤਾ ਗਿਆ,"ਲੋਕੋ ਘਰੋਂ ਪਲਾਸਟਿਕ ਕੱਢੋ, ਇਹਦਾ ਖਹਿੜਾ ਸਦਾ ਲਈ ਛੱਡੋ।" ਇਸ ਪ੍ਰੋਗਰਾਮ ਵਿੱਚ ਸਰਘੀ ਕਲਾ ਕੇਦਰ ਮੋਹਾਲੀ ਦੇ ਸੰਚਾਲਕ ਸ਼੍ਰੀ ਸੰਜੀਵਨ ਸਿੰਘ ਦੁਆਰਾ ਤਿਆਰ ਕੀਤਾ ਲਘੂ ਨਾਟਕ "ਸਫਾਈ " ਪੇਸ਼ ਕੀਤਾ ਗਿਆ ਹੈ। ਇਸ ਨਾਟਕ ਵਿੱਚ ਦਰਸਾਇਆ ਗਿਆ ਕਿ ਸ਼ਹਿਰ ਸਾਫ-ਸੁਥਰਾ ਕਿਵੇਂ ਰੱਖਿਆ ਜਾ ਸਕਦਾ ਹੈ। ਸ਼੍ਰੀਮਤੀ ਇੰਦਰਜੀਤ ਕੋਰ ਵਲੋਂ ਸੋਰਸ ਸੈਗਰੀਗੇਸ਼ਨ ਅਤੇ ਹੋਮ ਕੰਪੋਸਟਿੰਗ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਨਗਰ ਨਿਗਮ ਮੋਹਾਲੀ ਦੇਐਕਸੀਅਨ ਸ਼੍ਰੀ.ਹਰਪ੍ਰੀਤ ਸਿੰਘ ਵਲੋਂ ਪਾਣੀ ਦੀ ਦੁਰਵਰਤੋਂ ਅਤੇ ਵਿਸ਼ੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸ਼੍ਰੀਮਤੀ ਗੁਨੀਤ ਸੇਠੀ , ਗਿਲਾਡ ਇਲੈਕਟ੍ਰੋਨਿਕਸ ਡਾਇਰੈਕਟਰ ਐਚ.ਆਰ.ਡੀ.ਐਡ ਸੀ.ਐੱਸ.ਆਰ ਵਲੋਂ ਸੋਰਸ ਸੈਰੀਗੇਸ਼ਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੇ ਅੰਤ ਵਿੱਚ ਕਮਿਸ਼ਨਰ ਜੀ ਵਲੋਂ 05 ਸ਼ਹਿਰਵਾਸੀਆਂ ਨੂੰ ਹੋਮ ਕੰਪੋਸਟਿੰਗ ਕਰਨ ਕਰਕੇ ਸਰਟੀਫਿਕੇਟ ਦੇ ਕੇ ਉਤਸਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਗਿਆ ਸ਼ਹਿਰ ਵਿੱਚ ਲੱਗ-ਭੱਗ 3000 ਲੋਕਾਂ ਵਲੋਂ ਹੋਮ ਕੰਪੋਸਟਿੰਗ ਕੀਤੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਸਵੱਛਤਾ ਮਿਸ਼ਨ ਸਬੰਧੀ ਵਧੀਆ ਕੰਮ ਕਰਨ ਵਾਲੀਆਂ ਮਾਰਕਿਟ ਵੈਲਫੇਅਰ ਐਸੋਸੀਏਸ਼ਨਾਂ ਦੇ ਮੁਕਾਬਲਿਆ ਵਿੱਚ ਪਹਿਲਾਂ ਇਨਾਮ ਮਾਰਕਿਟ ਵੈਲਫੇਅਰ ਐਸੋਸੀਏਸ਼ਨਾਂ ਸੈਕਟਰ-70, ਦੂਜਾ ਇਨਾਮ ਮਾਰਕਿਟ ਵੈਲਫੇਅਰ ਐਸੋਸੀਏਸ਼ਨਾਂ ਫੇਜ-11, ਅਤੇ ਤੀਜਾ ਇਨਾਮ ਮਾਰਕਿਟ ਵੈਲਫੇਅਰ ਐਸੋਸੀਏਸ਼ਨ ਫੇਜ-9 ਨੂੰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੋਸਲਰ ਸ਼ੀਮਤੀ ਪਰਵਿੰਦਰ ਕੋਰ, ਵਾਰਡ ਨੰ. 27 , ਸ਼੍ਰੀ ਪੁਨੀਤ ਮਲਿਕ ਮਿਉਸਪਲ ਕੋਸਲਰ ਵਾਰਡ ਨੰ.30 ਅਤੇ ਸ਼੍ਰੀਮਤੀ ਮਨਜੀਤ ਕੋਰ ਵਾਰਡ ਨੰ.25 ਤੋਂ ਵਿਸ਼ੇਸ਼ ਤੋਰ ਤੇ ਹਾਜਰ ਹੋਏ ਇਸ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਆਮ ਸ਼ਹਿਰ ਵਾਸੀਆਂ ਵਲੋਂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ। ਇਹਨਾਂ ਨਵੇਂ ਚੁਣੇ ਕੋਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਕਮਿਸ਼ਨਰ ਨਗਰ ਨਿਗਮ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ:ਕਨੂੰ ਥਿੰਦ, ਸਹਾਇਕ ਕਮਿਸ਼ਨਰ ਸ.ਸੁਰਜੀਤ ਸਿੰਘ ਜੀ , ਐਮ.ਓ.ਐਚ ਡਾ: ਤਮੰਨਾ , ਚੀਫ ਸੈਨਟਰੀ ਇੰਸਪੈਕਟਰ ਸਰਬਜੀਤ ਸਿੰਘ ਜੀ , ਸ਼੍ਰੀ ਹਰਵੰਤ ਸਿੰਘ , ਆਰ.ਪੀ.ਸਿੰਘ, ਸੈਨੇਟਰੀ ਇੰਸ.ਰਵਿੰਦਰ ਕੁਮਾਰ, ਜਗਰੂਪ ਸਿੰਘ ਅਤੇ ਹੈਲਥ ਬਰਾਂਚ ਦੇ ਸਟਾਫ ਵਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸੁਪਰਡੈਂਟ ਜਸਵਿੰਦਰ ਸਿੰਘ ਵਲੋਂ ਕੀਤਾ ਗਿਆ। ਨਗਰ ਨਿਗਮ ਵਲੋਂ " ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ" ਹਰ ਐਤਵਾਰ ਵੱਖ-ਵੱਖ ਪਾਰਕਾਂ ਵਿੱਚ ਕੀਤਾ ਜਾਇਆ ਕਰੇਗਾ।