ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ

01

March

2021

ਜਲਾਲਾਬਾਦ, ਫਾਜ਼ਿਲਕਾ 1 ਮਾਰਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਦੀ ਅਗਵਾਈ ਹੇਠ ਜੂਮ ਐਪ ਰਾਹੀਂ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਹ ਮੁਕਾਬਲੇ ਈਵੈਂਟ ਦੇ ਇੰਚਾਰਜ ਮੈਡਮ ਅਮਨਦੀਪ ਦੀ ਅਗਵਾਈ ਹੇਠ ਕਰਵਾਏ ਗਏ।ਇਸ ਦੌਰਾਨ ਮੈਡਮ ਅਮਨਦੀਪ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਸਿਖਿਆਵਾਂ `ਤੇ ਚਲਣ ਲਈ ਪ੍ਰੇਰਿਆ ਤਾਂ ਜ਼ੋ ਵਿਦਿਅਰਥਣਾਂ ਦੇ ਮਨਾਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਹੋਣ `ਤੇ ਸੱਚ ਦੀ ਰਾਹ `ਤੇ ਚੱਲਿਆ ਜਾ ਸਕੇ। ਕਾਲਜ ਇੰਚਾਰਜ ਸ੍ਰੀ ਪ੍ਰਿੰਸ ਧੂੜੀਆ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੇ ਉਪਦੇਸ਼ਾਂ, ਸਿਖਿਆਵਾਂ, ਜੀਵਨ ਦੇ ਸਿਧਾਤਾਂ ਨੂੰ ਅਪਣਾਉਣ ਲਈ ਵਿਦਿਆਰਥੀਆਂ ਅੰਦਰ ਭਾਵਨਾ ਪੈਦਾ ਕਰਨ ਲਈ ਮੁਕਾਬਲੇ ਉਲੀਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਆਪਣੇ ਘਰੀ ਬੈਠੇ ਸ਼ਬਦ ਗਾਇਨ ਦੀ ਵੀਡੀਓ ਬਣਾ ਕੇ ਆਨਲਾਈਨ ਮਾਧਿਅਮ ਰਾਹੀਂ ਅਪਲੋਡ ਕੀਤੀਆਂ ਗਈਆਂ ਸਨ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸਾਹਣੇਵਾਲਾ ਲੁਧਿਆਣਾ ਅਤੇ ਸਰਕਾਰੀ ਹਾਈ ਸਕੂਲ ਜਮਾਲਪੁਰ ਅਵਾਨਾ ਲੁਧਿਆਣਾ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਸ਼ਬਦ ਗਾਇਨ ਮੁਕਾਬਿਲਆਂ ਵਿਚ ਸੁਲਤਾਨ ਰਸ਼ੀ ਨੇ ਪਹਿਲਾ ਸਥਾਨ, ਆਸ਼ੀਮਾ ਨੇ ਦੂਜਾ ਸਥਾਨ ਅਤੇ ਤਨਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਿਲਆਂ ਵਿਚ ਸਾਹਿਬਦੀਪ, ਕਿਰਨਦੀਪ, ਖੁਸ਼ੀ ਮੌਰਿਆ, ਨਵਨੀਤ ਕੌਰ ਅਤੇ ਹਰਸਿਮਰਨ ਕੌਰ ਨੇ ਵੀ ਭਾਗ ਲਿਆ।