ਕੋਵਿਡ19 ਟੀਕਾਕਰਨ ਮੁਹਿੰਮ ਦੌਰਾਨ ਡਵੀਜਨਲ ਕਮਾਂਡੈਟ ਪੰਜਾਬ ਹੋਮ ਗਾਰਡਜ, ਫਿਰੋਜ਼ਪੁਰ ਡਵੀਜਨ ਸ੍ਰ: ਚਰਨਜੀਤ ਸਿੰਘ ਨੇ ਲਗਵਾਇਆ ਟੀਕਾ

01

March

2021

ਫਿਰੋਜ਼ਪੁਰ 1 ਮਾਰਚ - ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਫਿਰੋਜ਼ਪੁਰ ਡਵੀਜ਼ਨ ਦੇ ਡਵੀਜ਼ਨਲ ਕਮਾਂਡੈਟ ਚਰਨਜੀਤ ਸਿੰਘ ਨੇ ਕੋਵਿਡ19 ਟੀਕਾਕਰਨ ਮੁਹਿੰਮ ਵਿੱਚ ਆਪਣਾ ਸਹਿਯੋਗ ਦਿੰਦੇ ਹੋਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਵਿਡ19 ਟੀਕਾਕਰਨ ਕਰਵਾਇਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਹੋਮ ਗਾਰਡਜ ਦੀ 75 ਪ੍ਰਤੀਸ਼ਤ ਨਫਰੀ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਇਆ ਜਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਹੋਰਨਾਂ ਫਰੰਟਲਾਈਨ ਵਰਕਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਇਸ ਟੀਕੇ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ ਤੇ ਜਿਸ ਨੂੰ ਵੀ ਸਿਹਤ ਵਿਭਾਗ ਵੱਲੋਂ ਮੈਸੈਜ ਆਉਂਦਾ ਹੈ ਉਹ ਮੈਸਜ ਵਿੱਚ ਦਿੱਤੇ ਨਿਸ਼ਿਚਤ ਸਥਾਨ ਤੇ ਸਮੇਂ ਤੇ ਪਹੁੰਚ ਕੇ ਟੀਕਾ ਜ਼ਰੂਰ ਲਗਵਾਉਣ ਤਾਂ ਜੋ ਕੋਵਿਡ19 ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਸਫਲਤਾ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਨਿਲ ਕੁਮਾਰ ਪਰੂਥੀ ਬਟਾਲੀਅਨ ਕਮਾਂਡਰ, ਸ੍ਰੀ ਰਜਿੰਦਰ ਕਿਸ੍ਰਨ ਜ਼ਿਲ੍ਹਾ ਕਮਾਂਡਰ ਫਿਰੋਜ਼ਪੁਰ, ਸ੍ਰੀ ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ ਅਤੇ ਸਿਵਲ ਹਸਪਤਾਲ ਦੇ ਅਧਿਕਾਰੀ ਤੇ ਸਟਾਫ ਹਾਜ਼ਰ ਸਨ।