Arash Info Corporation

ਲੁਟੇਰਿਆਂ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਨੂੰ ਤਰੱਕੀ ਦੇਣ ਦੀ ਕੀਤੀ ਮੰਗ

21

January

2021

ਚੋਹਲਾ ਸਾਹਿਬ/ਤਰਨਤਾਰਨ,21 ਜਨਵਰੀ - ਬੀਤੇ ਸੋਮਵਾਰ ਪੱਟੀ ਨੇੜੇ ਲੁਟੇਰਿਆਂ ਅਤੇ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਚੱਲੀ ਗੋਲੀ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਪੁੱਤਰ ਸੁਖਦੇਵ ਰਾਜ ਵਾਸੀ ਚੋਹਲਾ ਸਾਹਿਬ ਵਲੋਂ ਜਿਸ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਉਸਦੀ ਇਲਾਕੇ ਵਿੱਚ ਖੂਬ ਪ੍ਰਸੰਸਾ ਹੋ ਰਹੀ ਹੈ ਅਤੇ ਹੋਮ ਗਾਰਡ ਦੇ ਇਸ ਜਵਾਨ ਦੀ ਬਹਾਦਰੀ ਨੂੰ ਦੇਖਦੇ ਹੋਏ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਵਲੋਂ ਪੰਜਾਬ ਸਰਕਾਰ ਕੋਲੋਂ ਇਸ ਜਵਾਨ ਨੂੰ ਤਰੱਕੀ ਦੇ ਸਨਮਾਨਿਤ ਕਰਨ ਮੰਗ ਕੀਤੀ ਗਈ ਹੈ। ਗੋਲੀ ਲੱਗਣ ਕਾਰਨ ਗੰਭੀਰ ਰੂਪ ਚ ਜ਼ਖ਼ਮੀ ਇਹ ਜਵਾਨ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ ਜਿਸਦੀ ਸਿਹਤਯਾਬੀ ਲਈ ਸ਼ੁਭ-ਚਿੰਤਕਾਂ ਵਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੁਟੇਰੇ ਗਰੋਹ ਵਲੋਂ ਬੀਤੇ ਕਈ ਦਿਨਾਂ ਤੋਂ ਇਲਾਕੇ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ।ਇਸ ਕਾਰਨ ਲੋਕ ਸਹਿਮ ਭਰੀ ਜ਼ਿੰਦਗੀ ਜੀਅ ਰਹੇ ਸਨ। ਬੀਤੇ ਸੋਮਵਾਰ ਵੀ ਇਹ ਪੰਜ ਮੈਂਬਰੀ ਲੁਟੇਰਾ ਗਰੋਹ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਵਿਅਕਤੀ ਕੋਲੋਂ ਗੱਡੀ ਖੋਹ ਕੇ ਇਲਾਕੇ ਵਿੱਚ ਘੁੰਮ ਰਿਹਾ ਸੀ ਕਿ ਪੱਟੀ ਨਜ਼ਦੀਕ ਇੰਨਾਂ ਦਾ ਮੁਕਾਬਲਾ ਪੁਲਿਸ ਪਾਰਟੀ ਨਾਲ ਹੋ ਗਿਆ।ਜਿਥੇ ਹੋਈ ਗੋਲੀਬਾਰੀ ਦੌਰਾਨ ਚਾਰ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਅਤੇ ਇੱਕ ਲੁਟੇਰਾ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।ਇਸ ਮੁਕਾਬਲੇ ਦੌਰਾਨ ਹੀ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਹੋਮ-ਗਾਰਡ ਦਾ ਇੱਕ ਜਵਾਨ ਜੋ ਪੁਲਿਸ ਥਾਣਾ ਪੱਟੀ ਵਿੱਚ ਤਾਇਨਾਤ ਹੈ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ।ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਿਸ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਉਸਨੂੰ ਦੇਖਦੇ ਹੋਏ ਸੁਬੇਗ ਸਿੰਘ ਧੁੰਨ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ, ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ, ਪੂਰਨ ਸਿੰਘ ਘੜਕਾ ਚੇਅਰਮੈਨ ਬਲਾਕ ਸੰਮਤੀ ਚੋਹਲਾ ਸਾਹਿਬ, ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ, ਜਗਤਾਰ ਸਿੰਘ ਉੱਪਲ ਸਰਪੰਚ ਕੰਬੋਅ ਢਾਏ ਵਾਲਾ,ਅਮੋਲਕਜੀਤ ਸਿੰਘ ਸਰਪੰਚ ਸਰਹਾਲੀ ਕਲਾਂ, ਯੂਥ ਕਾਂਗਰਸੀ ਆਗੂ ਰਾਜਾ ਪੰਨੂੰ ਨੌਸ਼ਹਿਰਾ ਪਨੂੰਆਂ, ਮਨਦੀਪ ਸਿੰਘ ਸਰਪੰਚ ਘੜਕਾ, ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ, ਬਿੱਟੂ ਨਈਅਰ ਟੈਲੀਕਾਮ ਵਾਲੇ, ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ, ਤਰਲੋਚਨ ਸਿੰਘ ਪ੍ਰਧਾਨ ਪੱਖੋਪੁਰ, ਨਰਿੰਦਰ ਪਾਲ ਨਈਅਰ, ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ, ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ, ਰਮਨ ਕੁਮਾਰ ਧੀਰ ਜਿਊਲਰਜ਼,ਰਾਜੂ ਨਈਅਰ,ਇੰਦਰਜੀਤ ਸਿੰਘ ਕਰਮੂੰਵਾਲਾ ਸਾਬਕਾ ਸਰਪੰਚ, ਰਸ਼ਪਾਲ ਸਿੰਘ ਸਰਪੰਚ ਧੁੰਨ, ਨਰਿੰਦਰ ਸਿੰਘ ਭੱਟੀ ਸਰਪੰਚ ਰਾਣੀਵਲਾਹ, ਤਰਸੇਮ ਨਈਅਰ, ਗੁਰਤੇਜ ਸਿੰਘ ਸਰਪੰਚ ਸੰਗਤਪੁਰ, ਪ੍ਰਵੀਨ ਕੁਮਾਰ ਪੀਨਾ ਮੈਂਬਰ ਪੰਚਾਇਤ, ਕੁਲਵੰਤ ਸਿੰਘ ਲਹਿਰ, ਸੁਖਵਿੰਦਰ ਸਿੰਘ ਸੋਖੀ ਸਰਹਾਲੀ ਕਲਾਂ, ਥਾਣੇਦਾਰ ਮਨਮੋਹਨ ਸਿੰਘ ਪਹਿਲਵਾਨ ਭਿੱਖੀਕੇ, ਸਤਨਾਮ ਸਿੰਘ ਢਿੱਲੋਂ,ਹਰੀ ਚੰਦ ਲੋਹੇ ਵਾਲੇ, ਸਰਬਜੀਤ ਸਿੰਘ ਰਾਜਾ, ਜਗਤਾਰ ਸਿੰਘ ਜੱਗਾ, ਸਤਨਾਮ ਸਿੰਘ ਸੱਤੀ, ਪ੍ਰਗਟ ਸਿੰਘ ਰੱਤੋਕੇ ਮੈਨੇਜਰ, ਹਰਪ੍ਰੀਤ ਸਿੰਘ ਸੋਨੂੰ ਰੈਡੀਮੇਡ ਵਾਲੇ,ਲਾਲੀ ਪਹਿਲਵਾਨ ਰੱਤੋਕੇ ਆਦਿ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਪੰਜਾਬ ਅਤੇ ਐਸਐਸਪੀ ਤਰਨ ਤਾਰਨ ਕੋਲੋਂ ਮੰਗ ਕੀਤੀ ਗਈ ਹੈ ਕਿ ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਨੂੰ ਤਰੱਕੀ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂ ਕਿ ਪੁਲਿਸ ਜਵਾਨਾਂ ਦਾ ਹੌਸਲਾ ਹੋਰ ਵੀ ਵਧ ਸਕੇ।