Arash Info Corporation

ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ

21

January

2021

ਚੋਹਲਾ ਸਾਹਿਬ/ਤਰਨਤਾਰਨ, 21 ਜਨਵਰੀ - ਜਿਲ੍ਹਾ ਖੇਡ ਅਫਸਰ ਗੁਰਬਾਸ ਸਿੰਘ ਅਤੇ ਬਲਾਕ ਖੇਡ ਇੰਚਾਰਜ ਮੈਡਮ ਕੁਲਵਿੰਦਰ ਕੌਰ ਵੱਲੋਂ ਨਛੱਤਰ ਸਿੰਘ ਮਾਹਲਾ ਗਰਾਊਂਡ ਸੁਪਰਵਾਈਜ਼ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਰਾਹੀਂ ਵਾਲੀਵਾਲ,ਫੁੱਟਬਾਲ,;ਕ੍ਰਿਕਟ ਅਤੇ ਬੈਡਮੈਟਨ ਦੇ ਖਿਡਾਰੀਆਂ ਨੂੰ ਖੇਡਾਂ ਦੇ ਸਮਾਨ ਦੀ ਵੰਡ ਕੀਤੀ ਗਈ।ਇਸ ਸਮੇਂ ਗਰਾਊਂਡ ਸੁਪਰਵਾਈਜ਼ਰ ਨਛੱਤਰ ਸਿੰਘ ਮਾਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿੱਚ ਕੋਈ ਵੀ ਕੋਚ ਨਹੀਂ ਹੈ ਜਿਸ ਕਾਰਨ ਖਡਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਮੇਰੇ ਵੱਲੋਂ ਹੀ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਇਸ ਸਮੇਂ ਖਿਡਾਰੀਆਂ ਗੁਰਪ੍ਰਤਾਪ ਸਿੰਘ ,ਹਰਜਿੰਦਰ ਸਿੰਘ ਫੌਜੀ, ਸਨਦੀਪ ਸਿੰਘ ਸੋਨਾ,ਤਕਦੀਰ ਸਿੰਘ,ਦਿਲਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ,ਸਰਤਾਜ ਸਿੰਘ,ਪਲਵਿੰਦਰ ਸਿੰਘ,ਨਵਰੂਪ ਸਿੰਘ,ਜ਼ਸਵੰਤ ਸਿੰਘ,ਨਵਦੀਪ ਸਿੰਘ,ਅੰਮ੍ਰਿਤ ਸਿੰਘ,ਅਰਸ਼ਦੀਪ ਸਿੰਘ,ਗੁਰਸ਼ਾਨ ਸਿੰਘ,ਗੈਵਿਲ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਛੱਤਰ ਸਿੰਘ ਮਾਹਲਾ ਵੱਲੋਂ ਸਾਨੂੰ ਵਧੀਆਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਅਸੀਂ ਪੂਰੀ ਤਨਦੇਹੀ ਨਾਲ ਪ੍ਰੈਕਟਿਸ ਕਰ ਰਹੇ ਹਾਂ।ਇਸ ਸਮੇਂ ਉਹਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿੱਚ ਕੋਚ ਮੁਹਈਆ ਕਰਵਾਇਆ ਜਾਵੇ ਤਾਂ ਜ਼ੋ ਸਾਨੂੰ ਹੋਰ ਵਧੀਆ ਕੋਚਿੰਗ ਮਿਲ ਸਕੇ।ਇਸ ਸਮੇਂ ਪਹਿਲਵਾਨ ਮਨਮੋਹਨ ਸਿੰਘ ਭਿੱਖੀਕੇ,ਮਹਿਲ ਸਿੰਘ ਚੋਹਲਾ ਸਾਹਿਬ,ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ,ਬਲਬੀਰ ਸਿੰਘ ਆਦਿ ਹਾਜ਼ਰ ਸਨ।