Arash Info Corporation

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਰੀਆਂ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ

21

January

2021

ਜੰਡਿਆਲਾ ਗੁਰੂ 21 ਜਨਵਰੀ- ਸੂਬੇ ਚ ਨਗਰ ਕੌਂਸਲ ਦੀਆਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਅਤੇ ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਸ. ਲਖਬੀਰ ਸਿੰਘ ਲੋਧੀਨੰਗਲ ਵਿਧਾਇਕ( ਜਿਲ੍ਹਾ ਅਬਜਰਵਰ) ਅਤੇ ਹਲਕਾ ਇੰਚਾਰਜ ਸ. ਮਲਕੀਅਤ ਸਿੰਘ ਏ.ਆਰ. ਸਾਬਕਾ ਵਿਧਾਇਕ,ਸਾਬਕਾ ਨਗਰ ਕੌਂਸਲ ਪ੍ਰਧਾਨ ਰਵਿੰਦਰ ਪਾਲ ਸਿੰਘ ਕੁੱਕੂ ਵਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਲਈ ਉਮੀਦਵਾਰ ਐਲਾਨੇ ਗਏ।ਇਸ ਦੌਰਾਨ ਸ. ਲਖਬੀਰ ਸਿੰਘ ਲੋਧੀਨੰਗਲ (ਜਿਲਾ ਅਬਜਰਵਰ) ਅਤੇ ਹਲਕਾ ਇੰਚਾਰਜ਼ ਸ. ਮਲਕੀਅਤ ਸਿੰਘ ਏ.ਆਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਤੇ ਪਾਰਟੀ ਉਮੀਦਵਾਰ ਖੜ੍ਹੇ ਕਰੇਗੀ ਅਤੇ 2 ਸੀਟਾਂ ਤੇ ਅਜ਼ਾਦ ਉਮੀਦਵਾਰਾਂ ਦੀ ਮਦਦ ਕਰੇਗੀ ਅਤੇ ਅਜਾਦ ਉਮੀਦਵਾਰ ਵੀ ਬਾਕੀ 13 ਵਾਰਡਾਂ ਵਿੱਚ ਮਦਦ ਕਰਨਗੇ।ਵਾਰਡ ਨੰ 1 ਤੋਂ ਜਸਬੀਰ ਕੌਰ ਪਤਨੀ ਕਸ਼ਮੀਰ ਸਿੰਘ,ਵਾਰਡ ਨੰ 2 ਤੋਂ ਹਰਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ,3 ਤੋਂ ਗੁਰਵਿੰਦਰ ਕੌਰ ਪਤਨੀ ਅਵਤਾਰ ਸਿੰਘ,4 ਤੋਂ ਸਿਕੰਦਰ ਸਿੰਘ ਪੁੱਤਰ ਅਨਰੋਧ ਸਿੰਘ,5 ਤੋਂ ਮੀਨੂੰ ਸ਼ਰਮਾ ਪਤਨੀ ਰਕੇਸ਼ ਸ਼ਰਮਾ,6 ਤੋਂ ਸੰਨੀ ਸ਼ਰਮਾ ਪੁੱਤਰ ਵਿਨੋਦ ਕੁਮਾਰ ਸ਼ਰਮਾ,7 ਤੋਂ ਲਵਜੀਤ ਕੌਰ ਪਤਨੀ ਮਨਦੀਪ ਸਿੰਘ,8 ਤੋਂ ਰਵਿੰਦਰਪਾਲ ਸਿੰਘ ਕੁੱਕੂ ਪੁੱਤਰ ਜਗਦੀਸ਼ ਚੰਦਰ ਸ਼ਰਮਾ,9 ਤੋਂ ਸੁਰਿੰਦਰ ਕੌਰ ਪਤਨੀ ਜੀਤ ਸਿੰਘ,10 ਤੋਂ ਸੁਰਜੀਤ ਸਿੰਘ ਪੁੱਤਰ ਜਸਵੰਤ ਸਿੰਘ,11 ਤੋਂ ਰਮਨਦੀਪ ਸਿੰਘ ਪੁੱਤਰ ਤਿਲਕ ਰਾਜ,12 ਤੋਂ ਕੁਲਵੰਤ ਸਿੰਘ ਮਲਹੋਤਰਾ ਪੁੱਤਰ ਪਾਲ ਸਿੰਘ ਮਲਹੋਤਰਾ,13 ਤੇ 14 ਤੋਂ ਰਾਜਕੁਮਾਰ ਮਲਹੋਤਰਾ ਪੁੱਤਰ ਰਾਮ ਲੁਬਾਇਆ,ਨਿਸ਼ਾ ਮਲਹੋਤਰਾ ਪਤਨੀ ਅਸ਼ੋਕ ਕੁਮਾਰ ਅਜ਼ਾਦ ਉਮੀਦਵਾਰ ਤੇ ਅਕਾਲੀ ਸਪੋਰਟ ਵਿਚ ,15 ਤੋਂ ਰੋਮਾ ਸ਼ਰਮਾ ਪਤਨੀ ਪਰੀਕਸ਼ਤ ਸ਼ਰਮਾ ਖੜੇ ਹੋਏ ਹਨ।ਇਸ ਮੌਕੇ ਅਕਾਲੀ ਵਰਕਰ ਨੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ।