ਪੋਲਟਰੀ ਫਾਰਮ ਦੇ ਕਾਮਿਆਂ ਨੂੰ "ਬਰਡ ਫਲੂ" ਬਿਮਾਰੀ ਤੋਂ ਸੁਚੇਤ ਕੀਤਾ

21

January

2021

ਭਗਤਾ ਭਾਈ,21 ਜਨਵਰੀ ( ) ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਭਗਤਾ ਭਾਈ ਖੇਤਰ ਵਿੱਚ ਸਥਿੱਤ ਪੋਲਟਰੀ ਫਾਰਮ ਦੇ ਮਾਲਕਾਂ ਅਤੇ ਕੰਮ ਕਰਦੇ ਕਾਮਿਆਂ ਨੂੰ "ਬਰਡ ਫਲੂ" ਬਿਮਾਰੀ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ । ਸਿਹਤ ਬਲਾਕ ਭਗਤਾ ਭਾਈ ਕਾ ਦੇ ਬਲਾਕ ਐਜ਼ੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ "ਬਰਡ ਫਲੂ" ਬਿਮਾਰੀ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸ ਲਈ ਪੋਲਟਰੀ ਫਾਰਮਾਂ ਦੇ ਮਾਲਕਾਂ ਅਤੇ ਕੰਮ ਕਰਦੇ ਕਾਮਿਆਂ ਨੂੰ ਅਗਾਊਂ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਕਿਸੇ ਵੀ ਬਰਡ ( ਪਾਲਤੂ ਪੰਛੀ) ਦੇ ਬਿਮਾਰ ਪਾਏ ਜਾਣ ਤੇ ਉਸ ਬਰਡ ਨੂੰ ਬਾਕੀਆਂ ਤੋਂ ਅਲੱਗ ਰੱਖਿਆ ਜਾਵੇ। ਇਸ ਤੋਂ ਇਲਾਵਾ ਜੇਕਰ ਪੰਜ ਤੋ ਉੱਪਰ ਬਰਡ ਇੱਕੋ ਦਮ ਮਰ ਜਾਂਦੇ ਹਨ ਤਾਂ ਤੁਰੰਤ ਪਸ਼ੂ ਪਾਲਣ ਵਿਭਾਗ ਦੇ ਨਾਲ ਨਾਲ ਸਿਹਤ ਵਿਭਾਗ ਨੂੰ ਵੀ ਜਰੂਰ ਸੂਚਿਤ ਕੀਤਾ ਜਾਵੇ। ਉਨ੍ਹਾਂ ਪੋਲਟਰੀ ਫਾਰਮ ਦੇ ਕਾਮਿਆਂ ਨੂੰ ਖਾਸ ਇਹਤਿਆਤ ਵਰਤਣ ਲਈ ਕਹਿੰਦਿਆਂ ਕਿਹਾ ਕਿ ਮੂੰਹ ਤੇ ਮਾਸਕ ਲਗਾਉਣ ਦੇ ਨਾਲ ਨਾਲ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਸਾਫ਼ ਕਰਦੇ ਰਹੋ। ਇਹ ਸਾਰੀਆਂ ਸਾਵਧਾਨੀਆਂ ਅਪਣਾਉਣ ਨਾਲ ਆਪਣੇ ਆਪ ਅਤੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।