ਨੀਤੀ ’ਚ ਬਦਲਾਅ ਨਾਲ ਸੰਦੇਸ਼ਾਂ ਦੀ ਨਿੱਜਤਾ ’ਤੇ ਅਸਰ ਨਹੀਂ ਪਵੇਗਾ: ਵੱਟਸਐਪ

12

January

2021

ਨਵੀਂ ਦਿੱਲੀ, 12 ਜਨਵਰੀ ਵੱਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀਆਂ ਨੀਤੀਆਂ ਵਿਚ ਤਾਜ਼ਾ ਤਬਦੀਲੀਆਂ ਨਾਲ ਸੰਦੇਸ਼ਾਂ ਦੀ ਨਿੱਜਤਾ ਉਪਰ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਨੇ ਉਪਭੋਗਤਾਵਾਂ ਦੇ ਅੰਕੜਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਵਟਸਐਪ ਨੇ ਇੱਕ ਬਲਾੱਗਪੋਸਟ ਵਿੱਚ ਕਿਹਾ ਹੈ ਕਿ ਇਹ ਇਸ਼ਤਿਹਾਰਾਂ ਦੇ ਉਦੇਸ਼ ਨਾਲ ਉਪਭੋਗਤਾਵਾਂ ਦੇ ਨੰਬਰਾਂ ਦੀਆਂ ਸੂਚੀਆਂ ਜਾਂ ਸਮੂਹਾਂ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ ਹੈ ਅਤੇ ਵੱਟਸਐਪ ਜਾਂ ਫੇਸਬੁੱਕ ਨਾ ਤਾਂ ਵੱਟਸਐਪ ਉੱਤੇ ਉਪਭੋਗਤਾਵਾਂ ਦੇ ਸੰਦੇਸ਼ ਪੜ੍ਹ ਸਕਦਾ ਹੈ ਅਤੇ ਨਾ ਹੀ ਕਾਲ ਸੁਣ ਸਕਦਾ ਹੈ।