Arash Info Corporation

 ਹਰਿਆਣਾ ਸਰਕਾਰ ਨੇ ਰਾਜ ਪੱਧਰ 'ਤੇ ਕਾਲਜ ਵਿਦਿਆਰਥੀਆਂ ਦੇ ਲਈ ਸਾਲਾਨਾ ਸਟਾਰਟ ਅੱਪ ਮੁਕਾਬਲੇ ਦੀ ਸ਼ੁਰੂਆਤ ਕੀਤੀ

12

January

2021

ਚੰਡੀਗੜ੍ਹ, 12 ਜਨਵਰੀ ਹਰਿਆਣਾ ਦੇ ਸਿਖਿਆ ਮੰਤਰੀ ਕੰਵਰਪਾਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਰਾਜ ਪੱਧਰ 'ਤੇ ਕਾਲਜ ਵਿਦਿਆਰਥੀਆਂ ਦੇ ਲਈ ਸਾਲਾਨਾ ਸਟਾਰਟ ਅੱਪ ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ। ਸੂਬਾ ਪੱਧਰ 'ਤੇ ਜੇਤੂ ਵਿਦਿਆਰਥੀ ਨੂੰ ਪੰਚ ਲੱਖ ਦੀ ਰਕਮ ਪੁਰਸਕਾਰ ਵਜੋ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਟਾਰਟ ਅੱਪ ਮੁਕਾਬਲੇ ਦੇ ਤਹਿਤ ਰਾਜ ਦਾ ਹਰੇਕ ਕਾਲਜ ਆਪਣੇ ਵਧੀਆ ਸਟਾਰਟ ਅੱਪ ਵਿਚਾਰਾਂ ਨੂੰ ਮੁੱਖ ਦਫਤਰ ਨੂੰ ਭੇਜੇਗਾ। ਇਸ ਦੇ ਬਾਅਦ ਰਾਜ ਪੱਧਰ ਦੀ ਕਮੇਟੀ ਪੰਚ ਸਟਾਰਟ ਅੱਪ ਨੂੰ ਸ਼ਾਟ ਲਿਸਟ ਕਰੇਗੀ। ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਨੂੰ ਪੰਚ ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਟਾਰਟ ਅੱਪ ਦੇ ਲਈ ਨੋਜੁਆਨਾਂ ਨੂੰ ਪੇ੍ਰਰਿਤ ਕਰਨ ਲਈ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕਾਰਜ ਕਰਦੇ ਹੋਏ ਪਿਛਲੇ ਇਕ ਸਾਲ ਵਿਚ 100 ਤੋਂ ਵੱਧ ਪ੍ਰੋਗ੍ਰਾਮਾਂ ਦਾ ਰਾਜ ਵਿਚ ਆਯੋਜਨ ਕੀਤਾ ਗਿਆ। ਪੂਰੇ ਰਾਜ ਵਿਚ ਵਿਦਿਆਰਥੀ ਉਦਮੀਆਂ ਨੂੰ ਪੋ੍ਰਤਸਾਹਿਤ ਕਰਨ ਲਈ ਰਾਜ ਸਰਕਾਰ ਵੱਲੋਂ ਹਰੇਕ ਰਾਜ ਯੂਨੀਵਰਸਿਟੀ ਨੂੰ 30 ਲੱਖ ਰੁਪਏ ਦਾ ਅਨੁਦਾਨ ਪ੍ਰਦਾਨ ਕੀਤਾ ਗਿਆ ਹੈ। ਇਸ ਦੇ ਤਹਿਤ 7 ਰਾਜ ਯੂਨੀਵਰਸਿਟੀਆਂ ਦੇ ਪਰਿਸਰ ਵਿਚ ਇਨਕੂਬੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਸਟਾਰਟ ਅੱਪ ਇਕੋਸਿਸਟਮ ਸਟੇਕਹੋਲਡਰਸ ਨੂੰ ਵਿਸ਼ਵ ਪੱਧਰ ਢਾਂਚੇ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂਗ੍ਰਾਮ ਵਿਚ ਨਵਾਚਾਰ ਅਤੇ ਸਟਾਰਟ ਅੱਪ ਹੱਬ 1.20 ਲੱਖ ਵਰਗ ਮੀਟਰ ਖੇਤਰ ਵਿਚ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਹਿੱਤਧਾਰਕਾਂ ਨੂੰ ਇਕ ਮੰਚ 'ਤੇ ਲਿਆਉਣ ਵਾਲੀ ਸਰਲੀਕ੍ਰਿਤ ਪ੍ਰਕ੍ਰਿਆਵਾਂ ਦੇ ਨਾਲ ਸਟਾਰਟ ਅੱਪ, ਇੰਨਕਿਯੂਬੇਟਰਸ ਏਕੇਡੇਸਿਆ, ਇੰਡਸਟਰੀ ਪਾਰਟਨਰਸ ਦੇ ਲਈ ਇਕ ਸਮਰਪਿਤ ਸਟਾਰਟ ਅੱਪ ਪੋਰਟਨਲ ਬਣਾਇਆ ਗਿਆ ਹੈ। ਪੂਰੇ ਰਾਜ ਵਿਚ 100 ਤੋਂ ਵੱਧ ਬਾਹਰੀ ਸਟਾਰਟ ਅੱਪ ਨੂੰ ਵੀ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਹਨ। ਮਹਿਲਾ ਉਦਮੀਆਂ ਦੇ ਵਿਚ ਨਵਾਚਾਰ ਸੈਟ ਅੱਪ ਅਤੇ ਸੰਚਾਲਨ ਵਿਚ ਉਦਮਿਤਾ ਦੀ ਸਭਿਆਚਾਰ ਨੂੰ ਪੋ੍ਰਤਸਾਹਨ ਦੇਣ ਲਈ ਸੰਯੁਕਤ ਰਾਸ਼ਟਰ ਤਕਨਾਲੋਜੀ ਨਵਾਚਾਰ ਲੈਬ ਵੀ ਤਿਆਰ ਹੈ। ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਰਾਜ ਯੂਨੀਵਰਸਿਟੀਆਂ, ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਸਵੈ-ਵਿੱਤ ਕਾਲਜਾਂ ਵਿਚ ਵਿਦਮਾਨ ਪਲੇਸਮੈਂਟ ਕੇਂਦਰਾਂ ਦੇ ਅੰਦਰ ਉਦਮਿਤਾ ਵਿਕਾਸ ਕਲੱਬ ਸਥਾਪਿਤ ਕਰਨ ਦੇ ਲਈ ਨੀਤੀ ਬਣਾਈ ਹੈ। ਨਵੋਦਿਤ ਉਦਮੀਆਂ ਦੀ ਸਹੂਲਤ ਲਈ ਉੱਚ ਸਿਖਿਆ ਵਿਭਾਗ ਨੇ ਪੂਰੇ ਰਾਜ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇੰਕਿਯੂਬੇਟਰ ਸਥਾਪਿਤ ਕਰਨ ਦੀ ਨੀਤੀ ਬਣਾਈ ਹੈ। ਮੌਜੂਦਾ ਵਿਚ, ਵਿਭਾਗ ਨੇ ਪੰਚਕੂਲਾ ਦੇ ਸਰਕਾਰੀ ਕਾਲਜ ਵਿਚ ਕੁੱਲ 3000 ਵਰਗ ਫੁੱਟ ਦੇ 4ੈਲ ਸਪੇਸ ਦੇ ਨਾਲ ਸਫਲਤਾਪੂਰਵਕ ਇੰਕਿਯੂਬਬੇਟਰ ਸਥਾਪਿਤ ਕੀਤੇ ਹਨ। ਉਦਮੀਆਂ ਦੇ ਨੈਟਵਰਕ ਦਾ ਨਿਰਮਾਣ ਹੋ ਰਿਹਾ ਹੈ ਜਿਸ ਨੇ ਪੰਚਕੂਲਾ, ਰਾਏਪੁਰਰਾਣ. ਅਤੇ ਬਰਵਾਲਾ ਕਾਲਜਾਂ ਦੇ ਵਿਦਿਆਰਥੀਆਂ ਦੀ ਸਕਾਰਾਤਮਕ ਪ੍ਰਤੀਕ੍ਰਿਆ ਦੇਖੀ ਹੈ। ਇੰਨ੍ਹਾਂ ਇੰਕਿਯੂਬੇਟਰਾਂ ਦਾ ਉਦੇਸ਼ ਯੁਵਾ ਉਦਮੀਆਂ ਨੂੰ ਸਟਾਟਰਅੱਪ ਬਨਾਉਣ ਦੇ ਨਾਲ-ਨਾਲ ਉੱਚ ਸਿਖਿਆ, ਹਰਿਆਣਾ ਦੇ ਵੱਖ-ਵੱਖ ਸੰਸਥਾਨਾਂ ਵਿਚ ਇਕ ਨਵਾਚਾਰ ਕੇਦ੍ਰਿਤ ਮਾਹੌਲ ਬਨਾਉਣ ਲਈ ਪੋ੍ਰਤਸਾਹਿਤ ਕਰਨਾ ਹੋਵੇਗਾ। ਹੁਣ ਵਿਭਾਗ ਨੇ ਚਾਰ ਹੋਰ ਕਾਲਜਾਂ ਵਿਚ ਵੀ 4 ਹੋਰ ਇੰਕਿਯੂਬੇੇਟਰ ਸਥਾਪਿਤ ਕੀਤੇ ਹਨ।