Arash Info Corporation

ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿਚ ਹਰਿਆਣਾ ਸਿਵਲ ਸਕੱਤਰੇਤ ਵਿਚ ਕੰਮ ਕਰ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਫੈਮਿਲੀ ਡਿਟੇਲਸ ਨੂੰ ਅਪੱਡੇਟ ਕਰਨ ਲਈ ਸਕੱਤਰੇਤ ਦੇ ਗਰਾਊਂਡ ਫਲੋਰ 'ਤੇ ਅੱਜ ਤੋਂ ਇਕ ਕੈਂਪ ਸ਼ੁਰੂ ਕੀਤਾ

12

January

2021

ਚੰਡੀਗੜ੍ਹ, 11 ਜਨਵਰੀ ( ) - ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿਚ ਹਰਿਆਣਾ ਸਿਵਲ ਸਕੱਤਰੇਤ ਵਿਚ ਕੰਮ ਕਰ ਰਹੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਫੈਮਿਲੀ ਡਿਟੇਲਸ ਨੂੰ ਅਪੱਡੇਟ ਕਰਨ ਲਈ ਸਕੱਤਰੇਤ ਦੇ ਗਰਾਊਂਡ ਫਲੋਰ 'ਤੇ ਅੱਜ ਤੋਂ ਇਕ ਕੈਂਪ ਸ਼ੁਰੂ ਕੀਤਾ ਹੈ। ਇਹ ਕੈਂਪ 15 ਜਨਵਰੀ, 2021 ਤਕ ਚੱਲੇਗਾ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਸਕੱਤਰੇਤ ਦੇ ਸੰਯੁਕਤ ਸਕੱਤਰ, ਉੱਪ ਸਕੱਤਰ, ਸੁਪਰਡੈਂਟ, ਡਿਪਟੀ ਸੁਪਰਡੈਂਟ, ਵਿਸ਼ੇਸ਼ ਸੀਨੀਅਰ ਸਕੱਤਰ, ਸੀਨੀਅਰ ਸਕੱਤਰ, ਸਕੱਤਰ ਅਤੇ ਮੰਤਰੀਆਂ ਦੇ ਨਿਜੀ ਸਕੱਤਰ ਤੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਸਟਾਫ ਨੂੰ ਨਿਰਦੇਸ਼ ਦੇਣ ਕਿ ਇਸ ਕੈਂਪ ਦੌਰਾਨ ਸਾਰੇ ਆਪਣੀ-ਆਪਣੀ ਫੈਮਿਲੀ ਡਿਟੇਲਸ ਨੂੰ ਅੱਪਡੇਟ ਕਰਵਾ ਲੈਣ।