Arash Info Corporation

 ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਦੇ ਪਿਪਲੀ ਨੂੰ ਇਕ ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋ ਵਿਕਸਿਤ ਕਰਨ ਦਾ ਫੈਸਲਾ ਕੀਤਾ

12

January

2021

ਚੰਡੀਗੜ੍ਹ, 12 ਜਨਵਰੀ - ਸੂਬੇ ਵਿਚ ਸੈਰ-ਸਪਾਟੇ ਨੂੰ ਹੋਰ ਵੱਧ ਪੋ੍ਰਤਸਾਹਨ ਦਿੰਦੇ ਹੋਏ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਦੇ ਪਿਪਲੀ ਨੂੰ ਇਕ ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ। ਪਿਪਲੀ ਵਿਚ ਸਰਸਵਤੀ ਸੇਤੂ 'ਤੇ ਵਿਕਸਿਤ ਕੀਤਾ ਜਾਣ ਵਾਲਾ ਟੂਰਿਸਟ ਹੱਬ ਦੇਸ਼-ਵਿਦੇਸ਼ ਦੇ ਸੈਨਾਨੀਆਂ ਦਾ ਦਿਲ ਖਿੱਚੇਗਾ ਅਤੇ ਹਰਿਆਣਾ ਨੂੰ ਕੌਮਾਂਤਰੀ ਸੈਰ-ਸਪਾਟੇ ਮਾਨਚਿੱਤਰ 'ਤੇ ਇਕ ਵੱਖ ਪਹਿਚਾਣ ਦੇਵੇਗਾ। ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪਮੈਂਟ ਬੋਰਡ ਦੀ ਮੀਟਿੰਗ ਵਿਚ ਕੀਤਾ ਗਿਆ। ਪਿਪਲੀ ਵਿਚ ਟੂਰਿਸਟ ਹੱਬ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪਮੈਂਟ ਬੋਰਡ ਵੱਲੋਂ ਵਿਕਸਿਤ ਕੀਤਾ ਜਾਵੇਗਾ। ਬੋਟਿੰਗ ਤੋਂ ਇਲਾਵਾ, ਟੂਰਿਸਟ ਹੱਬ ਵਿਚ ਸੈਨਾਨੀਆਂ ਦੇ ਲਈ ਰੇਸਤਰਾਂ, ਪਾਰਕ, ਅਜਾਇਬ-ਘਰ ਆਦਿ ਵਰਗੀ ਕਈ ਤਰ੍ਹਾ ਦੀਆਂ ਸਹੂਲਤਾਂ ਵੀ ਹੋਣਗੀਆਂ। ਰਾਜ ਸਰਕਾਰ ਪਹਿਲਾਂ ਤੋਂ ਹੀ ਯਮੁਨਾਨਗਰ ਵਿਚ ਆਦਿਬਦਰੀ ਨੂੰ ਸੈਰ ਸਪਾਟਾ ਸਥਾਨ ਵਜੋ ਵਿਕਸਿਤ ਕਰ ਰਹੀ ਹੈ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਬਰਸਾਤ ਦੌਰਾਨ ਵੱਧ ਪਾਣੀ ਦੇ ਭੰਡਾਰਣ ਲਈ ਯਮੁਨਾਨਗਰ ਅਤੇ ਕੁਰੂਕਸ਼ੇਤਰ ਜਿਲ੍ਹਿਆਂ ਵਿਚ ਪੰਜ-ਛੇ ਵਾਟਰ ਬਾਡੀ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਇਸ ਪਾਣੀ ਦੀ ਵਰਤੋ ਸਿੰਚਾਈ ਅਤੇ ਹੋਰ ਉਦੇਸ਼ਾਂ ਲਈ ਕੀਤੀ ਜਾ ਸਕੇ। ਇਸ ਤੋਂ ਨਾ ਸਿਰਫ ਇਸ ਖੇਤਰ ਵਿਚ ਸੈਰ-ਸਪਾਟਾ ਗਤੀਵਿਧੀਆਂ ਨੂੰ ਪੋ੍ਰਤਸਾਹਨ ਮਿਲੇਗਾ, ਸਗੋ ਕੁਰੂਕਸ਼ੇਤਰ , ਪਿਹੋਵਾ, ਲਾਡਵਾ ਅਤੇ ਰਾਦੌਰ ਵਿਚ ਭੂਮੀਗਤ ਜਲ ਪੱਧਰ ਵਿਚ ਵੀ ਸੁਧਾਰ ਹੋਵੇਗਾ। ਮੀਟਿੰਗ ਵਿਚ ਦਸਿਆ ਗਿਆ ਕਿ ਸਰਸਵਤੀ ਨਦੀ ਰਾਜ ਸਰਕਾਰ ਦੀ ਇਕ ਵਿਸ਼ੇਸ਼ ਪਰਿਯੋਜਨਾ ਹੈ, ਇਸ ਨਦੀਂ ਦੇ ਪਾਣੀ ਤੋਂ ਨਾ ਸਿਰਫ ਯਮੁਨਾਨਗਰ, ਕਰਨਾਲ ਅਤੇ ਕੈਥਲ ਜਿਲ੍ਹਿਆਂ ਵਿਚ ਡਾਰਕ ਜੋਨ ਖੇਤਰਾਂ ਦੀ ਸਮਸਿਆ 'ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ, ਸਗੋ ਸਿੰਚਾਈ ਕਰਨ ਅਤੇ ਗ੍ਰਾਮੀਣ ਤਾਲਾਬਾਂ ਦੇ ਸੁੰਦਰੀਕਰਣ ਲਈ ਵੀ ਪ੍ਰਭਾਵੀ ਰੂਪ ਨਾਲ ਵਰਤੋ ਕੀਤੀ ਜਾ ਸਕਦੀ ਹੈ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪਮੈਂਟ ਬੋਰਡ 14 ਫਰਵਰੀ ਤੋਂ 16 ਫਰਵਰੀ, 2021 ਤਕ ਆਦਿਬਦਰੀ ਅਤੇ ਪਿਹੋਵਾ ਵਿਚ ਤਿੰਨ ਦਿਨਾਂ ਦੀ ਕੌਮਾਂਤਰੀ ਸਰਸਵਤੀ ਮਹਾਉਤਸਵ-2021 ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਮਹਾਉਤਸਵ ਵਿਚ ਪਵਿੱਤਰ ਨਦੀ ਸਰਸਵਤੀ ਦੀ ਖੁਸ਼ਹਾਲ ਵਿਰਾਸਤ ਅਤੇ ਇਤਹਾਸ ਨੂੰ ਇਸ ਨਦੀ 'ਤੇ ਲਿਖੇ ਗਏ ਵੇਦ ਅਤੇ ਉਪਨਿਸ਼ੇਦ ਸਮੇਤ ਸਾਰੇ ਪੁਰਾਣੇ ਗ੍ਰੰਥਾਂ ਰਾਹੀਂ ਦਰਸ਼ਾਇਆ ਜਾਵੇਗਾ। ਇਸ ਮਹਾਉਤਸਵ ਵਿਚ ਪ੍ਰਵੇਸ਼ ਫਰੀ ਹੋਵੇਗਾ। ਮੀਟਿੰਗ ਵਿਚ ਦਸਿਆ ਗਿਆ ਕਿ ਕੌਮਾਂਤਰੀ ਸਰਸਵਤੀ ਮਹਾ ਉਤਸਵ-2021 ਦੌਰਾਨ ਸਰਸਵਤੀ 'ਤੇ 15 ਫਰਵਰੀ, 2021 ਨੂੰ ਇਕ ਦਿਨ ਦੀ ਕੌਮਾਂਤਰੀ ਸੈਮੀਨਾਰ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਮੁੱਖ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਹੋਣਗੇ ਅਤੇ ਡਿਜੀਟਲ ਰਾਹੀਂ ਆਪਣਾ ਸੰਬੋਧਨ ਦੇਣਗੇ। ਇਸ ਕੌਮਾਂਤਰੀ ਸੈਮੀਨਾਰ ਚਿਵ 16 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਬ੍ਰਹਮ ਸਰੋਵਰ 'ਤੇ ਮਹਾ ਆਰਤੀ ਦੀ ਤਰ੍ਹਾ 14 ਫਰਵਰੀ, 2021 ਨੂੰ ਆਦਿਬਦਰੀ ਅਤੇ 16 ਫਰਵਰੀ, 2021 ਨੂੰ ਪੇਹੋਵਾ ਵਿਚ ਸ਼ਾਮ ਆਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜਯੇਂਦਰ ਕੁਮਾਰ, ਮੁੱਖ ਮੰਤਰੀ ਦਫਤਰ ਵਿਚ ਸਲਾਹਕਾਰ ਯੋਗੇਂਦਰ ਚੌਧਰੀ, ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਦੇ ਪਰਿਯੋਜਨਾ ਨਿਦੇਸ਼ਕ ਰਜਨੀਸ਼ ਗਰਗ ਅਤੇ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪਮੈਂਟ ਬੋਰਡ ਦੇ ਡਿਪਟੀ ਚੇਅਰਮੈਨ ਧੂਮਨ ਸਿੰਘ ਕਿਰਮਚ ਮੌਜੂਦ ਸਨ।