Arash Info Corporation

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਰਨਾਲ ਦੇ ਕੈਮਲਾ ਵਿਚ ਕਿਸਾਨ-ਮਹਾਪੰਚਾਇਤ ਦੌਰਾਨ ਹੋਏ ਘਟਨਾ ਨੁੰ ਮੰਦਭਾਗੀ ਦਸਿਆ

12

January

2021

ਚੰਡੀਗੜ੍ਹ, 12 ਜਨਵਰੀ - ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕੱਲ ਕਰਨਾਲ ਦੇ ਕੈਮਲਾ ਵਿਚ ਕਿਸਾਨ-ਮਹਾਪੰਚਾਇਤ ਦੌਰਾਨ ਹੋਏ ਘਟਨਾ ਨੁੰ ਮੰਦਭਾਗੀ ਦਸਿਆ ਹੈ। ਉਨ੍ਹਾਂ ਨੇ ਅੱਜ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਵਿਚ ਅਜਿਹੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਧੀਰਜ ਰੱਖਿਆ, ਵਰਨਾ ਰਾਜ ਸਰਕਾਰ ਦੇ ਕੋਲ ਪੁਲਿਸ ਫੋਰਸ ਹੈ। ਕਾਰਵਾਈ ਦੇ ਆਦੇਸ਼ ਦਿੱਤੇ ਜਾ ਸਕਦੇ ਸਨ। ਪਰ ਮੁੱਖ ਮੰਤਰੀ ਨੇ ਇੱਥੇ ਰਾਜਨੇਤਿਕ ਪਰਿਪੱਕਤਾ ਦਾ ਪਰਿਚੇ ਦਿੱਤਾ। ਮੁੱਖ ਮੰਤਰੀ ਨੇ ਸੋਚਿਆ ਕਿ ਇਹ ਸਾਡੇ ਕਿਸਾਨ ਭਰਾ ਹਨ ਸਾਂਕੇਤਿਕ ਵਿਰੋਧ ਕਰ ਕੇ ਚੱਲੇ ਜਾਣਗੇ, ਪਰ ਜਿਨ ਲੋਕਾਂ ਨੇ ਉਸ ਪੋ੍ਰਗ੍ਰਾਮ ਵਿਚ ਖਲਲ ਪਾਈ ਉਨ੍ਹਾਂ ਨੂੰ ਅਜਿਹਾ ਕਦੀ ਨਹੀਂ ਕਰਦਾ ਚਾਹੀਦਾ ਸੀ, ਮੁੱਖ ਮੰਤਰੀ ਦੀ ਗਲ ਨੂੰ ਸੁਣਨਾ ਚਾਹੀਦਾ ਸੀ।