Arash Info Corporation

ਹਰਿਆਣਾ ਸਰਕਾਰ ਵੱਲੋਂ ਲੋਕਾਂ ਨੂੰ ਉਰਜਾ ਸਰੰਖਣ ਦੇ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਰਾਜ ਪੱਧਰ ਉਰਜਾ ਸਰੰਖਣ ਪੁਰਸਕਾਰ ਦਿੱਤੇ ਜਾਣਗੇ, ਇਸ ਦੇ ਲਈ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਵੱਲੋਂ 31 ਜਨਵਰੀ, 2021 ਤਕ ਬਿਨੇ ਮੰਗੇ

12

January

2021

ਚੰਡੀਗੜ੍ਹ, 12 ਜਨਵਰੀ - ਹਰਿਆਣਾ ਸਰਕਾਰ ਵੱਲੋਂ ਲੋਕਾਂ ਨੂੰ ਉਰਜਾ ਸਰੰਖਣ ਦੇ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਰਾਜ ਪੱਧਰ ਉਰਜਾ ਸਰੰਖਣ ਪੁਰਸਕਾਰ ਦਿੱਤੇ ਜਾਣਗੇ, ਇਸ ਦੇ ਲਈ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਵੱਲੋਂ 31 ਜਨਵਰੀ, 2021 ਤਕ ਬਿਨੇ ਮੰਗੇ ਹਨ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 2019-20 ਦੇ ਲਈ ਐਮਐਸਐਮਈ ਤੇ ਆਈਟੀ ਉਦਯੋਗ ਸਮੇਤ ਸਾਰੇ ਉਦਯੋਗਾਂ, ਕਾਮਰਸ਼ਿਅਲ ਬਿਲਡਿੰਗ, ਸਰਕਾਰੀ, ਸੀਪੀਐਸਯੂ/ਪੀਐਸਯੂ, ਸੰਸਥਾਂਨ/ਸੰਗਠਨ ਅਤੇ ਗਰੁੱਪ ਹਾਊਸਿੰਗ ਸੋਸਾਇਟੀ, ਇਨੋਵੇਸ਼ਨ/ਨਿਯੂ ਤਕਨਾਲੋਜੀ/ਪ੍ਰਮੋਸ਼ਨਲ ਪੋ੍ਰਜੈਕਟਸ ਸਮੇਤ ਆਰ ਐਂਡ ਡੀ ਪੋ੍ਰਜੈਕਟਸ ਆਦਿ ਅੇਤ ਬੈਸਟ ਏਨਰਜੀ ਆਡੀਟਿੰਗ/ਗ੍ਰੀਨ ਬਿਲਡਿੰਗ/ਈਸੀਬੀਸੀ ਲਾਗੂ ਕਰਨ ਵਾਲੀ ਫਰਮ/ਏੰਜੰਸੀਆਂ ਸਮੇਤ ਚਾਰ ਕੈਟੇਗਰੀ ਵਿਚ ਇਹ ਪੁਰਸਕਾਰ ਦਿੱਤਾ ਜਾਵੇਗਾ।